ਸਤਿ ਸ੍ਰੀ ਅਕਾਲ ਸੋਚਾਂ ਦਾ ਸਿਰਨਾਮਾਂ ਬਲੋਗ ਤੇ ਝਾਤੀ ਮਾਰਨ ਲੲੀ ਤਹਿ ਦਿਲੋ ਧੰਨਵਾਦ ਜੀ ਆਇਆ ਨੂੰ " ਯਾਦਾਂ ਅੱਗੇ ਮੈ ਹਾਰ ਗਿਆਂ ਸੋਚਾਂ ਦਾ ਸਿਰਨਾਮਾਂ ਲੱਭਦਾਂ "

Friday, 3 February 2012

ਵਤਨੀ ਭਰਾਵੋ


ਵਿਦੇਸ਼ਾ ਚ ਰਹਿੰਦੇ ਹੋਏ ਵਤਨੀ ਭਰਾਵੋ,ਮਿਟਦੀ ਹੈ ਜਾਂਦੀ ਪਹਿਚਾਣ ਬਚਾਵੋ,
ਹਰ ਗੱਲੋਂ ਕਰ-ਕਰ ਕੇ ਨਕਲਾਂ ਪਰਾਈਆ, ਖੁਦ ਚੰਗੀਆ ਭਲੀਆਂ ਨੇ ਸ਼ਕਲਾਂ ਗਵਾਈਆਂ,
ਨਹੀ ਹੋ ਸਕਦਾ ਜੋ ਕਹਿੰਦੇ ਦੇਸ ਹੁੰਦਾ, ਜਿਸ ਦੇਸ ਰਹੀਏ,ਉਹੀ ਭੇਸ ਹੁੰਦਾ,
ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆ ਵੱਡਦੀ, ਹੋਰਾਂ ਦੀ ਕੈਸੀ ਵੀ ਹੈ ਚੰਗੀ ਲਗਦੀ,
ਢਕੇ ਨਾ ਬਦਨ ਉਹ ਕਾਹਦਾ ਪਹਿਰਾਵਾ, ਨੰਗੀਆਂ ਪੋਸ਼ਾਕਾ ਨੇ ਦਿਤਾ ਛਲਾਵਾ,
... ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ,ਪਰ ਸਾਨੂੰ ਇਹ ਹੱਕ ਨਹੀ ਪਿਛੋਕੜ ਭੁਲਾਈਏ,
ਪੈਸੇ ਵਲੋਂ ਕਿੰਨੇ ਸੌਖੇ ਹੋ ਜਾਈਏ, ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ,
ਸੱਭਿਅੱਤਾ ਤੇ ਅਦਬੋ ਅਦਾਬ ਨਾ ਭੁੱਲੋ, Mr. ਤਾ ਸਿੱਖੋ ਪਰ ਜਨਾਬ ਨਾ ਭੁੱਲੋ,
ਆਪਣੇ ਮਹਾਨ ਇਤਿਹਾਸ ਨੂੰ ਵਾਚੋ, ਚਾਹੀਦਾ ਖੁਦ ਨੂੰ ਆਪਣੇ ਤੇ ਮਾਣ ਹੋਣਾ,
ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ,ਸਮਝੋ ਤਾਂ ਇੱਜਤ ਤੇ ਆਨ ਦਾ ਮਸਲਾ,
ਸਹੁੰ ਖਾ ਕੇ ਕਹੋ ਆਪਣੀ ਗੱਲ ਦਿਲ ਦੀ, ਕਿਤੇ ਮਾਂ ਬੋਲੀ ਜਿਹੀ ਮਿਠਾਸ ਹੈ ਮਿਲਦੀ,
ਕੁਝ ਸੋਚੋ ਐਨੀ ਕੜੀ ਤੇ ਨਾ ਘੋਲੋ, ਆਪਸ ਵਿੱਚ ਤੇ ਅੰਗਰੇਜ਼ੀ ਨਾ ਬੋਲੋ,
ਬੈਠੇ ਹੋ ਕਾਹਤੋ ਪੰਜਾਬੀ ਨੂੰ ਛੱਡੀ, ਆਪਣੀ ਮਾਂ ਨੂੰ ਜੇ ਅਸੀ ਮਾਂ ਨੀ ਕਹਿੰਦੇ ਫਿਰ ਦੱਸੋ ਯਾਰੋ ਕਿਸੇ ਦੀ ਕੀ ਲੱਗੀ,
ਕੌਮ ਦੁਨੀਆ ਦੇ ਨਕਸ਼ੇ ਤੋ ਲਹਿ ਜਾਏਗੀ, ਜੋ ਗੁਰੂਆਂ, ਪੀਰਾਂ,ਪਗੰਬਰਾਂ ਨਿਵਾਜ਼ੀ,ਕਿਤਾਬਾ ਕਲੰਡਰਾਂ ਤੇ ਹੀ ਰਹਿ ਜਾਏਗੀ|