ਸਤਿ ਸ੍ਰੀ ਅਕਾਲ ਸੋਚਾਂ ਦਾ ਸਿਰਨਾਮਾਂ ਬਲੋਗ ਤੇ ਝਾਤੀ ਮਾਰਨ ਲੲੀ ਤਹਿ ਦਿਲੋ ਧੰਨਵਾਦ ਜੀ ਆਇਆ ਨੂੰ " ਯਾਦਾਂ ਅੱਗੇ ਮੈ ਹਾਰ ਗਿਆਂ ਸੋਚਾਂ ਦਾ ਸਿਰਨਾਮਾਂ ਲੱਭਦਾਂ "

ਪੰਜਾਬੀ ਸੱਭਿਆਚਾਰ PUNJABI CULTURE

  • ਪੰਜਾਬੀ ਸੱਭਿਆਚਾਰ
ਅਸੀ ਆਪਣੇ ਪੰਜਾਬੀ ਹੋਣ ਤੇ ਬਹੁਤ ਮਾਣ ਕਰਦੇ ਹਾ ਪਰ ਕਦੇ ਕਿਸੇ ਨੇ ਇਹ ਸੋਚਿਆ ਕਿ ਸਾਨੂੰ ਸੰਸਾਰ ਵਿੱਚ ਇਹ ਮਾਣ ਕਿਸ ਸਦਕਾਂ ਮਿਲਿਆ ਹੈ ? ਉਹ ਕਿਹੜੀ ਬਹੁਮੁੱਲੀ ਸੋਗਾਤ ਹੈ ਜਿਸ ਸਦਕਾਂ ਸਾਨੂੰ ਸੰਸਾਰ ਵਿੱਚ ਵੱਖਰੇ ਨਜ਼ਰਈਏ ਨਾਲ ਵੇਖਿਆ ਤੇ ਸਤਿਕਾਰਿਆ ਜਾਦਾ ਹੈ ? ਉਹ ਸੋਗਾਤ ਹੈ ਸਾਡਾ ਬਹੁਮੁੱਲਾ ਕੀਮਤੀ ਪੰਜਾਬੀ ਸੱਭਿਆਚਾਰ ਜਿਸ ਸਦਕਾਂ ਸਾਨੂੰ ਸੰਸਾਰ ਵਿੱਚ ਇਕ ਵੱਖਰੀ ਪਛਾਣ ਮਿਲੀ । ਪੰਜਾਬੀ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਉਹ ਆਪਣੀ ਵੱਖਰੀ ਪਹਿਚਾਣ ਸਦਕਾਂ ਸਤਿਕਾਰਿਆ ਜਾਦਾਂ ਹੈ ।ਇਹ ਸਾਡਾਂ ਸੱਭਿਆਚਾਰ ਹੀ ਹੈ ਜਿਸ ਨੇ ਸਾਨੂੰ ਸੰਸਾਰ ਵਿੱਚ ਵੱਖਰੀ ਪਹਿਚਾਣ ਦਾ ਮਾਲਕ ਬਣਾਇਆ ਹੈ
ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸੇਸ਼ ਜੀਵਨ ਜਾਚ ਨੂੰ ਕਹਿਦੇ ਹਨ । ਪਸ਼ੂ  ਜੀਵਨ ਨੂੰ ਪਿੱਛੇ ਛੱਡ ਕੇ ਮਨੁੱਖ ਆਪਣੀਆ ਅੰਦਰੂਨੀ ਸ਼ਕਤੀਆ ਨੂੰ ਪ੍ਰਗਟ ਕਰਨ ਤੇ ਵਿਉਤਣ ਲਈ ਸੱਭਿਆਚਾਰ ਦੀ ਸਿਰਜਨਾ ਕਰਦਾ ਹੈ ।
ਮਨ ਸਰੀਰ ਅਤੇ ਆਤਮਾ ਵਿਚ ਇਕਸੁਰਤਾ ਪੈਦਾ ਕਰਦਿਆ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਹੀ ਮਨੁੱਖ ਦੀਆ ਨਿੱਜੀ ਅਤੇ ਸਮੂਹਿਕ ਸੰਭਾਵਨਾਵਾ ਨੂੰ ਪ੍ਰਫੁੱਲਿਤ ਕਰਨਾ ਸੱਭਿਆਚਾਰ ਦਾ ਮੁੱਖ ਉਦੇਸ਼ ਹੁੰਦਾ ਹੈ ।
ਅਸਲ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ ਵਡੇਰੀ ਅਤੇ ਸੂਝ ਭਰੀ ਸ਼ਖਸੀਅਤ ਸਿਰਜਣ ਲਈ ਮਨੁੱਖਾਂ ਵੱਲੋ ਉਸਾਰਿਆ ਗਿਆ ਇਕ ਸ਼ਾਝਾ ਪ੍ਰਬੰਧ ਹੈ  ਇਸੇ ਲੋੜ ਖਾਤਰ ਘਰ, ਪਰਿਵਾਰ ,ਭਾਈਚਾਰਾ, ਰਿਸ਼ਤਾਂ ਨਾਤਾ ਪ੍ਰਬੰਧ , ਵਿਆਹ ਪ੍ਰਬੰਧ , ਰੀਤ ਰਿਵਾਜ , ਵਿਸਵਾਸ , ਕੀਮਤਾ , ਪ੍ਰਤੀਮਾਨ ,ਕਲਾਵਾ , ਪਹਿਰਾਵਾ,ਹਾਰ ਸ਼ਿੰਗਾਰ , ਲੋਕ ਧਾਰਾ ਅਤੇ ਅਜਿਹੀਆ ਹੋਰ ਵੰਨਗੀਆ ਦੀ ਸਿਰਜਨਾ ਹੁੰਦੀ ਆਈ ਹੈ ।
ਪੰਜਾਬੀ ਸੱਭਿਆਚਾਰ  ਜਿਸ ਭਗੋਲਿਕ ਖਿੱਤੇ ਦੀ ਪੈਦਾਵਾਰ ਹੈ , ਦੀ ਹੱਦਬੰਦੀ ਲਗਾਤਾਰ ਬਦਲਦੀ ਆਈ ਹੈ ਆਪਣੀ ਭਗੋਲਿਕ ਸਥਿਤੀ ਕਾਰਨ  ਪ੍ਰਾਚੀਨ ਸਮੇ ਤੋ ਵਿਦੇਸੀ ਹਮਲਾਵਾਰਾ ਦਾ ਪ੍ਰਵੇਸ ਦੁਆਰ ਬਣਿਆ ਰਹਿਣ ਕਰਕੇ ਇਸ ਵਿਚ ਭਿੰਨ ਭਿੰਨ ਨਸਲਾ , ਜਾਤਾ ਤੇ ਧਰਮਾ ਦਾ ਪਰਸਪਰ ਸਹਿਚਾਰ ਦਿਖਾਈ ਦਿੰਦਾ ਹੈ ।
ਇਤਿਹਾਸਿਕ ਦਿ੍ਸ਼ਟੀ ਤੋ ਇਸ ਧਰਤੀ ਉੱਤੇ ੧੦ ਹਜਾਰ ਸਾਲ ਪੁਰਾਣੇ ਸੱਭਿਆਚਾਰ  ਦੇ ਪ੍ਰਮਾਣ ਮਿਲਦੇ ਹਨ । ੩੦੦੦ ਤੋ ੧੫੦੦ ਪੂ.ਈ ਵਿਚ ਆਏ ਆਰੀਆ  ਲੋਕਾ ਨੇ ਇੱਥੇ ਆਰੀਆ ਸੱਭਿਆਚਾਰ  ਦੀ ਨੀਂਹ ਰੱਖੀ । ੭੧੨ ਈ. ਵਿਚ ਮੁਹੰਮਦ ਬਿਨ ਕਾਸਮ ਦੇ ਹਮਲੇ ਮਗਰੋ ਇਥੋ ਦੇ ਸੱਭਿਆਚਾਰ ਉਪਰ ਮੁਸਲਮਾਨੀ ਪ੍ਰਭਾਵ ਪਿਆ । ਪਿਛੋ ਸਿੱਖ ਧਰਮ ਗੁਰੂ ਸਾਹਿਬਾਨਾ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਇਥੋ ਦੇ ਸੱਭਿਆਚਾਰ ਵਿੱਚ ਨਵੇ ਯੁਗ ਦਾ ਅਰੰਭ ਹੋਇਆ । ਗੁਰੂ ਸਾਹਿਬਾ ਨੇ ਪੰਜਾਬੀ ਜੀਵਨ ਦੀ ਕੇਦਰੀ ਮਹੱਤਤਾ ਸਥਾਪਿਤ ਕਰਦਿਆ ਕਿਰਤ ਕਰਨ , ਨਾਮ ਜਪਣ ਤੇ ਵੰਡ ਛਕਣ ਦੇ ਸਰਬ ਕਲਿਆਣਕਾਰੀ ਸੰਕਲਪ ਨੂੰ ਪੇਸ ਕਰਦਿਆ ਲੋਕਾ ਵਿਚਲੇ  ਭੇਦ ਭਾਵ ਮਿਟਾ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ । ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰ ਕੇ ਇਸ ਧਰਤੀ ਨੂੰ ਨਵੀ ਪੁੱਠ ਦਿੱਤੀ  ਇਸ ਪਿਛੋ ਅੰਗਰੇਜੀ ਰਾਜ ਕਾਇਮ ਹੋਣ ਨਾਲ ਪੰਜਾਬ ਦੇ ਸੱਭਿਆਚਾਰ ਉੱਪਰ ਦੂਰ ਰਸੀ ਪ੍ਰਭਾਵ ਪਏ ਤੇ ਪੰਜਾਬ ਦੇ ਲੋਕ ਅੰਗਰੇਜੀ ਭਾਸਾ ਰਾਹੀ ਸੰਸਾਰ ,ਸਾਹਿਤ ,ਦਰਸਨ ਅਤੇ ਸੱਭਿਆਚਾਰ ਨਾਲ ਜੁੜ ਗਏ
ਪੰਜਾਬੀਆ ਦੀ ਵੱਖਰੀ ਤਾਸੀਰ , ਚਰਿੱਤਰ , ਮਨੋਰਥਾ ਅਤੇ ਆਦਰਸ਼ਾ  ਵਿੱਚੋ ਉਨਾ ਦੇ ਚਰਿਤਰ ਦੇ ਕੁੰਝ ਪਛਾਣ ਚਿੰਨ ਉੱਭਰਦੇ ਹਨ । ਸਖਤ ਮਿਹਨਤ ਕਰਨਾ ਅਤੇ ਮਿਹਨਤ ਉੱਤੇ ਹੱਕ ਜਤਾਉਣ ਦੀ ਪ੍ਰਵਿਰਤੀ ਉਨਾ ਦਾ ਖਾਸਾ ਹੈ । ਜੰਗਾ ਯੁੱਧਾ ਨਾਲ ਉਜੜਨਾ ਤੇ ਮੁੜ ਵਸਣ ਦੀ ਅਨੋਖੀ ਜੀਵਨ ਤਾਗ ਵੀ ਉਨਾ ਵਿਚ ਭਰੀ ਹੋਈ ਹੈ । ਉਹ ਹਮੇਸ਼ਾ ਹਾਲਾਤਾ ਅਨੁਸਾਰ ਸੰਘਰਸ ਕਰਨ ਲਈ ਤਿਆਰ ਰਹਿੰਦੇ ਹਨ । ਉਹ ਪਹਿਲ ਕਦਮੀ ਵਿੱਚ ਵਿਸਵਾਸ ਰੱਖਦੇ ਹਨ । ਉਹ ਜਿੰਦਗੀ ਨੂੰ ਜਨੂੰਨ ਵਾਂਗ ਜਿਉੂਦੇ ਹਨ ਤੇ ਸੁਭਾ ਭੜਕੀਲੇ ਹਨ । ਉਹ ਉਚੀ ਬੋਲਣ ਵਾਲੇ ਲੋੜ ਤੋ ਵਧੇਰੇ ਤੀਘੜਨ ਵਾਲੇ ਹਨ । ਇਸੇ ਕਰਕੇ ਉਨਾ ਦੇ ਨਾਇਕ ਵੀ ਯੋਧੇ , ਤੇ ਆਸ਼ਕ ਹਨ ਜੋ ਸਿਰੇ ਦੀ ਸਿੱਦਤ ਤੇ ਜਨੂੰਨ ਨਾਲ ਆਪਣੇ ਪੈਡੇ ਉੱਤੇ ਤੁਰਦੇ ਹਨ ।
ਪੰਜਾਬੀ ਸੱਭਿਆਚਾਰ  ਵਿੱਚ ਪਿਛਲੀ  ਇਕ ਸਦੀ ਤੋ ਬਹੁਤ ਤੇਜੀ ਨਾਲ ਪਰਿਵਰਤਨ ਆਏ ਹਨ ਆਰਥਿਕ ਰਾਜਸ਼ੀ ਜਾ ਵਿਗਿਆਨਿਕ ਤਬਦੀਲੀਆ ਸੱਭਿਆਚਾਰ ਨੂੰ ਸਿੱਧੇ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੀਆ ਹਨ ਇਹ ਪ੍ਰਭਾਵ ਨਾ ਕੇਵਲ ਸਾਡੇ ਕੰਮ ਕਰਨ ਦੇ ਢੰਗਾ ਅਤੇ ਸਾਡੀਆ ਲੋੜਾ ਨੂੰ ਹੀ , ਸਗੋ ਸਾਡੇ ਮਨੋਰਥਾ ਅਤੇ ਮਨੋ ਬਣਤਰ ਨੂੰ  ਵੀ ਲਗਾਤਾਰ ਬਦਲਦੇ ਜਾ ਰਹੇ ਹਨ   ( Jatinder Singh Khangura)
·      ਪੰਜਾਬੀਆਂ ਦਾ ਰਹਿਣ ਸਹਿਣ
ਰਹਿਣ ਸਹਿਣ ਸਮਾਜਿਕ ਬਣਤਰ ਦਾ ਉਹ ਤਾਣਾ ਪੇਟਾ ਹੈ ਜਿਸ ਅਧੀਨ ਲੋਕਾ ਦਾ ਸਮਾਜ ਵਿਚ ਰੁਤਬਾ ਅਤੇ ਕੰਮਾ ਧੰਦਿਆ ਦੀ ਵਿਸ਼ੇਸਤਾ ਮਿੱਥੀ ਜਾਦੀ ਹੈ  ਇਹ ਰਿਸ਼ਤਿਆ ਦੀ ਉਹ ਕੜੀ ਹੈ ਜਿਸ ਅਧੀਨ ਮਨੁੱਖ ਮਨੁੱਖ ਨਾਲ ਪਰਿਵਾਰ ਨਾਲ , ਗਲੀ ਮੁਹੱਲੇ ਨਾਲ ਅਤੇ ਦੇਸ਼ ਦੇ ਲੋਕਾ ਨਾਲ ਇਕ ਲੜੀ ਵਿਚ ਪਰੋਇਆ ਜਾਦਾ ਹੈ । ਰਹਿਣ-ਸਹਿਣ, ਰਹਿਤਲ-ਬਹਿਤਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ
ਮੌਸਮ
ਪੰਜਾਬ ਵਿਚ ਮੌਸਮ ਕਦੇ ਅਤਿ ਦੀ ਗਰਮੀ ਅਤੇ ਕਦੇ ਅਤਿ ਦੀ ਸਰਦੀ ਦਾ ਹੁੰਦਾ ਹੈ । ਪੰਜਾਬੀਆ ਨੇ ਇਹਨਾ ਮੌਸਮੀ ਅਸਰਾਂ ਤੋ ਆਪਣੇ ਘਰਾਂ ਮੁਹੱਲਿਆ , ਪਿੰਡਾ ਅਤੇ ਸ਼ਹਿਰਾ ਨੂੰ ਬਚਾਇਆ
ਮਕਾਨ
ਘਰਾ ਦੀਆ ਚੌੜੀਆ ਉੱਚੀਆ ਕੰਧਾ , ਪਰਤ ਦਰ ਪਰਤ ਮੋਟੀਆ ਛੱਤਾਂ ਕਿਤੇ ਕਿਤੇ ਛੱਤਾ ਵਿਚ ਮੋਘੇ , ਕੰਧਾ ਵਿਚ ਘੱਟ ਬੂਹੇ ਬਾਰੀਆ ,ਪਰ ਉਚੇ ਰੋਸ਼ਨਦਾਨ  , ਉਚੀਆ ਕੰਧਾ ਵਿਚ ਘਿਰੇ ਬਰਾਡੇ, ਗਲੀ ਵਲ ਛੱਤਤਞੀ ਹੋਈ ਡਿਉਢੀ ,ਵਿਚਕਾਰੋ ਦਰਵਾਜਾ ਪਿੰਡਾ ਅਤੇ ਸ਼ਹਿਰਾ ਦੇ ਮੁੱਖ ਰੂਪ ਅਕਾਰ ਸਨ ਹਰ ਘਰ ਇਕ ਛੋਟਾ ਕਿਲਾ ਹੁੰਦਾ ਸੀ । ਇਸੇ ਤਰਾ ਸਾਰਾ ਮੁਹੱਲਾ ਤੇ ਫਿਰ ਸਮੁੱਚਾ ਪਿੰਡ ਜਾ ਕਸਬਾ ਕਿਲੇ ਵਰਗਾ  ਪ੍ਰਤੀਕ ਹੁੰਦਾ ਸ਼ੀ ।
ਰਹਿਣ-ਸਹਿਣ ਸੰਕਲਪਾਂ ਅਤੇ ਤਕਨੀਕਾਂ ਦੀ ਉਹ ਰਚਨਾ ਦਾ ਪ੍ਰਵਾਹ ਹੈ ਜਿਸ ਅਨੁਸਾਰ ਲੋਕ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਦੀ ਸਥਾਪਨਾ ਅਤੇ ਵਿਕਾਸ ਕਰਦੇ ਹਨ । ਜਾ ਫਿਰ ਅਸੀ ਇਹ ਕਹਿ ਸਕਦੇ ਹਾ ਕਿ ਰਹਿਣ-ਸਹਿਣ ਬੇਰੰਗ ਅਤੇ ਬੇਰਸ ਜ਼ਿੰਦਗੀ ਤੋਂ ਨਜ਼ਾਤ ਦਵਾ ਕੇ ਉਸ ਵਿੱਚ ਗਿੱਧੇ, ਭੰਗੜੇ, ਬੋਲੀਆਂ, ਟੱਪੇ, ਲੋਕ-ਗੀਤਾਂ ਦਾ ਰਸ ਤੇ  ਖ਼ੁਸ਼ੀ ਅਤੇ ਮਸਤੀ ਦੇ ਰੰਗ ਭਰਦਾ ਹੈ
ਗੁਰੂ ਨਾਨਕ ਬਾਣੀ ਦਾ ਪ੍ਰਭਾਵ
 ਪੰਜਾਬ ਵਿਚ ਗੁਰੂ ਨਾਨਕ ਬਾਣੀ ਦੇ ਤਿੰਨ ਉਚੇ ਆਦਰਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਪੰਜਾਬੀ ਰਹਿਣ ਸਹਿਣ ਵਿਚ ਡੂੰਘੀਆ  ਜੜ੍ਹਾ ਫੜ ਗਏ । ਪੰਜਾਬੀ ਕਿਰਤ ਕਰ ਕੇ ਖੁਸ਼ਹਾਲ ਉੱਚਾ ਜੀਵਨ ਮਿਆਰ ਜਿਉਣ ਲਈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪੁੱਜਣ ਲੱਗੇ  ਜਿੱਥੇ ਚਾਰ ਪੰਜਾਬੀ ਇਕੱਠੇ ਹੁੰਦੇ , ਉਥੇ ਉਹ ਪਹਿਲਾ ਗੁਰਦੁਆਰਾ ਸਥਾਪਿਤ ਕਰ ਲੈਦੇ । ਇਸ ਤਰਾ ਗੁਰੂ ਨਾਨਕ ਬਾਣੀ ਆਸਟ੍ਰਲੀਆ ਤੋ ਲੈ ਕੇ ਨਾਰਵੇ ਤਕ ਅਤੇ ਜਪਾਨ ਤੋ ਲੈ ਕੇ ਕੇਨੇਡਾ ਤਕ ਹਰ ਥਾ ਗੂੰਜਣ ਲੱਗੀ ।
ਘਰ ਬਾਰ ਸਿਗਾਰ
ਪੰਜਾਬੀ ਸੁਆਣੀਆ  ਵੀ ਕਿਸੇ ਨਾਲੋ ਘੱਟ ਨਹੀ  ਵਿਦਿਆ ਦੀ ਅਨਹੋਦ ਕਰਕੇ ਪੇਡੂ ਸੁਆਾਣੀਆ ਅਤੇ ਮੁਟਿਆਰਾ ਦਾ ਨਿੱਤ ਪ੍ਰਤੀ ਜੀਵਨ ਘਰ ਬਾਹਰ ਦਾ ਸੁਹਜਮਈ ਸਿੰਗਾਰ ਕਰਨ ਵਿੱਚ ਬੀਤਦਾ ਜਿਵੇ ਕਿ
ਘਰਾਂ ਨੂੰ ਪੋਚੇ ਕਲੀ ਨਾਲ ਸਜਾਉਣਾ ।
ਚੁੱਲੇ ਚੌਕੇ ਦੀਆ ਕੰਧਾਂ ਉੱਤੇ ਸੁਹਜਮਈ ਆਕਾਰ ਬਣਾਉਣੇ ।
ਪੜਛੱਤੀਆ ,ਦੁਆਖਿਆ, ਭੜੋਲੀਆ ਉੱਤੇ ਰੇਖਾਂ ਚਿੱਤਰ ਬਣਾਉਣੇ ।
ਪਲੰਗ ਪੋਸ ਤੇ ਮੇਜ ਪੋਸ ਦੀ ਕਢਾਈ ਵਿਚ ਪੈਲਾ ਪਾਉਦੇ ਮੋਰ , ਖਿੜਦੇ ਗੁਲਾਬ ਤੇ ਚੋਹਲ ਮੋਹਲ ਕਰਦੇ ਤੋਤੇ ਕਬੂਤਰ ਵਿਖਾਉਣੇ ।
ਸੂਤ ਨੂੰ ਕੱਤ-ਕੱਤ ਕੇ ਉਸ ਨੂੰ ਸੁਪਨਿਆ ਵਰਗੇ ਰੰਗਾ ਵਿਚ ਰੰਗ ਦੇ ਰਾਗਲੇ ਪਲੰਗ ਬੁਣਨੇ ।ਰਹਿਣ-ਸਹਿਣ ਸਥਿਰ  ਪਾਣੀ ਵਾਂਗ ਠਹਿਰਿਆ ਹੋਇਆ ਸੰਕਲਪ ਨਹੀ ਹੈ ਇਹ ਨਿਰੰਤਰ ਗਤੀਸ਼ੀਲ ਹੈ।  ਭਾਵ ਇਹ ਸਮੇ ਦੀ ਚਾਲ ਨਾਲ ਲਗਾਤਾਰ ਬਦਲ ਰਿਹਾ ਹੈ ।
·      ਪੰਜਾਬ ਦੇ ਲੋਕ ਕਿੱਤੇ
·         ਹੱਥ ਨਾਲ ਕੰਮ ਕਰਨ ਦੀ ਕਲਾਂ ਨੂੰ ਕਿੱਤਾ ਕਿਹਾ ਜਾਦਾ ਹੈ । ਇਹ ਇਕ ਮਨੁੱਖ ਦੀ ਉਪਜੀਵਕਾ ਦਾ ਸਾਧਨ ਹੁੰਦੇ ਹਨ ।
·         ਕਿੱਤੇ ਵਿੱਚ ਇਕ ਖਾਸ ਉਸਤਾਦੀ ਵੀ ਹੁੰਦੀ ਹੈ ਜਿਹੜੀ ਹੱਥ ਦੀ ਕਲਾ ਨਾਲ ਸਿਰਜੀ  ਜਾਦੀ ਹੈ ।ਪੰਜਾਬੀ ਸੱਭਿਆਚਾਰ ਵਿੱਚ ਉਹ ਸਾਰੇ ਲੋਕ ਜਿਹੜੇ ਆਪਣੀ ਰੋਜੀ ਰੋਟੀ ਲਈ ਭਿੰਨ ਭਿੰਨ ਧੰਦਿਆ ਵਿੱਚ ਲੱਗੇ ਹੋਏ ਹਨ ਲੋਕ ਕਿੱਤਾਕਾਰ ਕਹਾਉਦੇ ਹਨ ।
·         ਲੋਕ ਕਿੱਤਾਕਾਰ
·         ਤਰਖਾਣ
·         ਲੁਹਾਰ
·         ਸੁਨਿਆਰ
·         ਠਠਿਆਰ
·         ਜੁਲਾਹੇ
·         ਬਾਜੀਗਰ
·         ਝੀਉਰ
·         ਛੀਬੇ
·         ਨਾਈ
·         ਦਰਜੀ
·         ਕਿਸਾਨ  -  ਕਿਸਾਨ ਕੁਦਰਤ ਦੇ ਸਭ ਤੋ ਨੇੜੇ ਹੈ ਕਿਉਕਿ ਉਸ ਦਾ ਕਿੱਤਾ ਪੂਰੀ ਤਰਾ ਨਾਲ ਕੁਦਰਤੀ ਹੈ । ਕਿਸਾਨ ਖੇਤੀ ਤੋ ਇਲਾਵਾ  ਸਣ ਅਤੇ ਸੂਤ ਦੀਆ ਰੱਸੀਆ - ਰੱਸੇ ਵੱਟਣਾ , ਮੰਜੇ ਪੀੜੀਆ ਬੁਣਨਾ, ਤੰਗੜ ਤੰਗੜੀਆ, ਟੋਕਰੇ ਟੋਕਰੀਆ, ਬਣਾਉਣਾ    ਆਦਿ ਕੰਮ ਕਰਦਾ ਸੀ ਪਰ ਸਮੇ ਦੀ ਨੁਹਾਰ ਨੇ ਸਭ ਬਦਲ ਦਿੱਤਾ ਹੈ ।
·         ਸੁਆਣੀਆ ਦਾ ਕੰਮ   -- ਦਰੀਆ ਖੇਸ਼ ਬਣਾਉਣਾ , ਚਾਦਰਾਂ, ਸਿਰਹਾਣੇ ਕੱਢਣਾ , ਚੰਗੇਰਾ , ਛਿਕੂੰ , ਪਟਾਰੀਆ , ਆਦਿ ਬਣਾਉਣਾ
·         ਵਰਤੀ ਜਾਦੀ ਕੱਚੀ ਸਮੱਗਰੀ
·         ਮਿੱਟੀ - ਭਾਂਡੇ , ਮੂਰਤੀਆ , ਸੰਦ , ਖਰਲ, ਚੱਕੀ ਦੇ ਪੁੜ, ਆਦਿ ਬਣਾਉਣ ਲਈ ।
·         ਰੂੰ - ਧਾਂਗਾ , ਸੂਤ ਕੱਤਣ ,ਕਢਾਈ , ਸਿਲਾਈ ਆਦਿ ਕਰਨ  ਲਈ ।
·         ਲੱਕੜੀ - ਕੰਘੀਆ , ਕੰਘੇ , ਨਿੰਮ ਦੇ ਘੋਟਣੇ , ਪਲੰਗ , ਪੀੜ੍ਹੇ , ਸੰਦੂਕ , ਸ਼ਿੰਗਾਰ ਪਟਾਰੀਆ , ਰੰਗਲੇ ਚਰਖੇ ਆਦਿ ਬਣਾਉਣ ਲਈ ।
·         ਸਰਕੰਡਾ , ਖਜੂਰ ਦੇ ਪੱਤਿਆ, ਪੰਛੀਆ ਦੇ ਖੰਭਾ ਤੇ ਹੋਰ ਘਾਹ ਫੂਸ ਤੋ ਟੋਕਰੀਆ ,ਬੋਹੀਏ , ਛੱਜ, ਪੱਖੀਆ , ਝਾੜੂ ਆਦਿ ਬਣਾਉਣ ਲਈ ।
·      ਪੰਜਾਬ ਦੀਆ ਲੋਕ ਕਲਾਵਾਂ
·         ਆਪਣੀ ਮਾਨਸਿਕ ਤ੍ਰਿਪਤੀ ਨੂੰ ਇਕ ਰੂਪ ਪ੍ਰਦਾਨ ਕਰਨਾ ਹੀ ਕਲਾਂ ਹੈ ।
·         ਲੋਕ ਕਲਾ  Folk Art
·         ਕੰਧਾਂ ਉਪਰ ਬਣੇ ਚਿਤਰ , ਦਰੀਆ , ਖੇਸ , ਫੁਲਕਾਰੀਆ , ਗਲੀਚਿਆ , ਵਿਚਲੇ ਪੈਟਰਨ ਕਲਾ ਮੋਟਿਫ , ਲੋਕ ਕਲਾਵਾ ਦਾ ਹੀ ਰੂਪ ਹਨ ।
·         ਕਲਾ ਨੂੰ ਚਾਰ ਕਿਸਮਾਂ ਵਿਚ ਵੰਡਿਆ ਗਿਆ ਹੈ ।
·         1 ਕੱਚੇ ਘਰਾਂ ਦੀਆਂ ਕੰਧਾਂ ਉੱਤੇ ਚਿਤਰਕਾਰੀ  ( Mud wall Painting )
·         ਘਰ ਦੇ ਮੁੱਖ ਦਰਵਾਜੇ ਦੇ ਵਿਹੜੇ ਦੀਆਂ ਕੰਧਾਂ , ਚੁੱਲੇ ਚੌਕੇ , ਦਾਣਿਆਂ ਵਾਲੀ ਕੋਠੀ , ਭੜੋਲਿਆ , ਗਹੀਰਿਆ ਆਦਿ ਉੱਪਰ ਬਣਾਏ ਚਿਤਰ
·         2 ਮਿਊਰਲ ਚਿਤਰਕਾਰੀ  ( Mural Painting )
·         ਮੰਦਰ , ਗੁਰਦੁਆਰੇ, ਮਹੱਲ , ਹਵੇਲੀਆਂ , ਸਮਾਧਾਂ , ਡੇਰੇ , ਵੈਸ਼ਨਵ ਮੱਠ ਆਦਿ ਉੱਪਰ ਕੀਤੀ ਚਿਤਰਕਾਰੀ ।
·         3 ਕਲਮੀ ਚਿਤਰ   ( Miniature Paintings )
·         4 ਮੁਹਰਾਕਸ਼ੀ   ( Fresco Paintings )
·      ਪੰਜਾਬ ਦੀਆਂ ਲੋਕ ਖੇਡਾਂ
·         ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ । ਹਰ ਉਮਰ , ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵਿੱਚ ਰੁਚੀ ਲੈਦੇ ਹਨ । ਮਨੁੱਖੀ ਖੇਡ ਪ੍ਰਵਿਰਤੀ ਦਾ ਬੋਧ ਇੱਕ ਨੰਨ੍ਹੇ ਬੱਚੇ ਦੇ ਹੱਥਾ ਪੈਰਾਂ ਨੂੰ ਹਿਲਾਉਣ ਅਤੇ ਅੰਗੂਠੇ ਪਕੜਨ ਦੀਆਂ ਸਰੀਰਕ ਕਿਰਿਆਵਾਂ ਤੋ ਹੁੰਦਾਂ ਹੈ । ਪੰਜ ਛੇ ਸਾਲ ਦੇ ਬੱਚੇ ਸੁਚੇਤ ਪੱਧਰ ਉੱਤੇ ਖੇਡਦੇ ਹਨ । ਉਹਨਾ ਨੂੰ  ਖੇਡ ਅਤਿ ਪਿਆਰੀ ਹੁੰਦੀ ਹੈ । ਮੁੰਡਿਆਂ ਕੁੜੀਆਂ ਦਾ ਬਚਪਨ ਖੇਡਾ ਵਿੱਚ ਬੀਤਦਾ ਹੈ । ਖੇਡਾ ਮਨੁੱਖੀ ਜੀਵਨ ਦੇ ਨਾਲ ਨਾਲ ਚਲਦੀਆ ਰਹਿਦੀਆ ਹਨ । ਇੱਕ ਬਿਰਧ ਅਵਸਥਾਂ ਦੇ ਮਰਦ ਵੀ ਵਿਹਲ ਦਾ ਸਮਾਂ ਬਿਤਾਉਣ ਲਈ ਢੁੱਕਵੀਆ ਖੇਡਾਂ ਵਿੱਚ ਦਿਲਚਪਸੀ ਲੈਦੇ ਹਨ ।
·         ਸਰੀਰਕ ਖੇਡਾਂ
·         ਕਬੱਡੀ
·         ਕੁਸ਼ਤੀ
·         ਮੂੰਗਲੀਆ ਫੇਰਨਾ
·         ਬੋਰੀ ਜਾਂ ਮੁਗਦਰ ਚੁੱਕਣੇ
·         ਛਾਲਾਂ
·         ਰੱਸਾਕਸ਼ੀ
·         ਗੁੰਲੀ ਡੰਡਾ
·         ਖਿੱਦੋ ਖੂੰਡੀ
·         ਖੁੱਤੀਆ
·         ਪਿੰਠੂ
·         ਕੌਡੀਆ
·         ਗੋਲੀਆ
·         ਬੰਟੇ
·      ਪੰਜਾਬ ਦੇ ਮੇਲੇ
·         ਮੇਲਿਆ ਦਾ ਪੰਜਾਬੀਆ ਦੇ ਜੀਵਨ ਵਿਚ ਬਹੁਤ ਵੱਡਾ ਮਹੱਤਵ ਹੈ । ਪੰਜਾਬੀ ਖੁਸੀ ਦਾ ਕੋਈ ਵੀ ਮੋਕਾ ਖਾਲੀ ਨਹੀ ਜਾਣ ਦਿੰਦੇ ਮੇਲੇ ਤਾ ਪੰਜਾਬੀਆ ਲਈ ਖੁਸੀ ਮਨਾਉਣ ਨੱਚਣ ਗਾਉਣ ਧੁੰਮਾ ਪਾਉਣ ਦਾ ਸਭ ਤੋ ਵੱਡਾ ਸਾਧਨ ਹਨ । ਕਿਸੇ ਜਾਤੀ ਦੀ ਨੋਹਾਰ ਮੇਲਿਆ ਵਿਚੋ ਹੀ ਵੇਖਣ ਨੂੰ ਮਿਲਦੀ ਹੈ । ਹਰ ਜਾਤੀ ਮੇਲਿਆ ਵਿਚ ਪੂਰੀ ਖੁਲ ਮਾਣਦੀ ਹੈ ।
·         ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਮੇਲੇ
·         ਮੁਕਤਸਰ ਦਾ ਮੇਲਾ
·         ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ
·         ਤਰਨ ਤਾਰਨ ਦੀ ਮੱਸਿਆ
·         ਜੋੜ  ਮੇਲੇ
·         ਮੋਸਮੀ ਮੇਲੇ
·         ਹੌਲੀ
·         ਤੀਆਂ
·         ਸਰਪ ਪੂਜਾ
·         ਗੁੱਗੇ ਨਾਲ ਸੰਬੰਧਿਤ ਮੇਲੇ
·         ਛਪਾਰ ਦਾ ਮੇਲਾ
·         ਦੇਵੀ ਮਾਤਾ ਦੇ ਮੇਲੇ
·         ਜਰਗ ਦਾ ਮੇਲਾ
·         ਪੀਰਾਂ ਫਕੀਰਾਂ ਦੀ ਸ਼ਰਧਾ ਵਿੱਚ ਮੇਲੇ
·         ਜਗਰਾਵਾਂ ਦੀ ਰੋਸ਼ਨੀ
·         ਹੈਦਰ ਸ਼ੇਖ ਦਾ ਮੇਲਾ
·      ਪੰਜਾਬ ਦੇ ਰਸਮ ਰਿਵਾਜ
ਰਸਮ ਰਿਵਾਜ ਕਿਸੇ ਵੀ ਸੱਭਿਆਚਾਰ ਦਾ ਸਰਮਾਇਆ ਹੁੰਦੇ ਹਨ । ਇਹ ਰਸਮ ਰਿਵਾਜ ਖੁੱਸ਼ੀ ਦੇ ਪਲਾ ਨੂੰ ਵਧਾਂਉਦੇ ਹਨ ਤੇ ਗਮੀ ਦੇ ਪਲਾਂ ਨੂੰ ਵੰਡਦੇ ਹਨ ਇਕ ਮਨੁੱਖ ਦੇ ਜਨਮ ਤੋ ਪਹਿਲਾ ਹੀ ਰਸਮ ਰਿਵਾਜ ਉਸ ਨਾਲ ਜੁੜ ਜਾਦੇ ਹਨ ਤੇ ਉਸਦੇ ਮਰਨ ਤਕ ਉਸਦੇ ਨਾਲ ਕਦਮ ਦਰ ਕਦਮ ਚਲਦੇ ਹਨ ਇਹ ਭਾਈਚਾਰਕ ਸ਼ਾਝ ਦੇ ਪ੍ਰਤੀਕ ਹੁੰਦੇ ਹਨ  ਇਹਨਾ ਨੂੰ ਤਿੰਨ ਭਾਗਾ ਵਿਚ ਵੰਡਿਆ ਗਿਆ ਹੈ ।
ਜਨਮ ਦੇ ਰਸਮ ਰਿਵਾਜ
·         ਗਰਭ ਸੰਸਕਾਰ
·         ਜਣੇਪਾ
·         ਵਧਾਈ
·         ਗੁੜ੍ਹਤੀ
·         ਪੰਜਵਾ ਨਹਾਉਣਾ
·         ਛਟੀ ਦੀ ਰਸਮ
·         ਬਾਹਰ ਵਧਾਉਣਾ
·         ਨਾਮ ਸੰਸਕਾਰ
ਵਿਆਹ ਦੇ ਰਸਮ ਰਿਵਾਜ
·         ਰੋਕਣਾ ਤੇ ਠਾਕਣਾ
·         ਕੁੜਮਾਈ
·         ਕੁੜੀ ਦੀ ਕੁੜਮਾਈ
·         ਸਾਹੇ ਚਿੱਠੀ ਭੇਜਣਾ
·         ਕੜਾਹੀ ਚੜ੍ਹਾਉਣੀ
·         ਨਾਨਕਾ ਮੇਲ
·         ਘੋੜੀ
·         ਜੰਞ ਦਾ ਢੁਕਾਉ ਤੇ ਮਿਲਣੀ
·         ਫੇਰੇ
·         ਵਰੀ ਤੇ ਖੱਟ
·         ਵਹੁਟੀ ਦਾ ਆਉਣਾ
ਮੌਤ ਦੇ ਰਸਮ ਰਿਵਾਜ
·         ਇਸ਼ਨਾਨ
·         ਅਰਥੀ
·         ਸਿਵਿਆਂ ਨੂੰ ਜਾਣਾਂ
·         ਲਾਂਬੂ ਲਾਉਣਾ ਤੇ ਕਪਾਲ ਕਿਰਿਆ
·         ਵਾਪਸੀ
·         ਫੁੱਲ ਚੁਗਣੇ
·         ਦਸਤਾਰਬੰਦੀ
·         ਪੰਜਾਬ ਦੇ ਲੋਕ ਵਿਸ਼ਵਾਸ
·         ਵਿਸ਼ਵਾਸ ਕਰਨਾ ਮਨੁੱਖ ਦੀ  ਸੁਭਾਵਿਕ ਰੁਚੀ ਹੈ । ਇਸ ਰੁਚੀ ਸਦਕਾ ਹੀ ਮਨੁੱਖ ਨੇ ਗਿਆਨ ਵਿਗਿਆਨ ਵਿੱਚ ਮਹੱਤਵਪੂਰਨ ਪ੍ਰਪਤੀਆ ਕੀਤੀਆ ਹਨ । ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਜਿਸੇ ਘਟਨਾ ਦਾ ਸੰਬੰਧ ਜਦੋ ਕਿਸੇ ਦੂਜੀ ਘਟਨਾ ਨਾਲ ਜੁੜ ਗਿਆ ਤਾ ਮਨੁੱਖ ਸਮਾਨ ਪਰਿਸਥਿਤੀਆਂ ਵਿੱਚ ਅਜਿਹੀਆ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ । ਉਸ ਨੇ ਇੱਕ ਘਟਨਾ ਨੂੰ ਦੂਜੀ ਦਾ ਕਾਰਨ ਮੰਨ ਲਿਆ ਤੇ ਇਹ ਵਿਸ਼ਵਾਸ ਬਣਨੇ ਸੁਰੂ ਹੋਏ । ਜਿਉ ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇਹਨਾਂ ਵਿਸ਼ਵਾਸਾਂ ਦਾ ਘੇਰਾ ਵੀ ਫੈਲਦਾ ਗਿਆ ।
·         ਲੋਕ ਵਿਸ਼ਵਾਸਾ ਦੀ ਵੰਡ
·         ਜਨਮ , ਵਿਆਹ  ਅਤੇ ਮੋਤ ਸੰਬੰਧੀ
·         ਯਾਤਰਾ ਸੰਬੰਧੀ
·         ਪਸ਼ੂ ਪੰਛੀਆਾਂ ਅਤੇ ਜੀਵਾਂ ਸੰਬੰਧੀ
·         ਦਿਸ਼ਾ ਅਤੇ ਨਛੱਤਰਾ ਸੰਬੰਧੀ
·         ਚੰਦ , ਸੂਰਜ ,ਅਤੇ ਤਾਰਿਆ ਸੰਬੰਧੀ
·         ਸਰੀਰਕ ਅੰਗਾਂ ਸੰਬੰਧੀ
·         ਕਿਸਾਨੀ ਜੀਵਨ ਅਤੇ ਖੇਤੀਬਾੜੀ ਸੰਬੰਧੀ
·         ਨਿੱਛ ਸੰਬੰਧੀ
·         ਦਿਨ ਰਾਤ ਅਤੇ ਰੁੱਤਾ ਸੰਬੰਧੀ
·         ਚਿਕਿਤਸਾ ਸੰਬੰਧੀ
·         ਪਹਿਰਾਵੇ ਸੰਬੰਧੀ
·         ਰੂਹਾ ਅਤੇ ਬਦਰੂਹਾ ਸੰਬੰਧੀ
·         ਦੇਵੀ ਦੇਵਤਿਆ ਅਤੇ ਪਿੱਤਰਾ ਸੰਬੰਧੀ
·         ਬਨਸਪਤੀ ਸੰਬੰਧੀ
·         ਅੰਕਾਂ ਸੰਬੰਧੀ
·         ਨਜਰ ਲੱਗਣ ਸੰਬੰਧੀ