ਸਤਿ ਸ੍ਰੀ ਅਕਾਲ ਸੋਚਾਂ ਦਾ ਸਿਰਨਾਮਾਂ ਬਲੋਗ ਤੇ ਝਾਤੀ ਮਾਰਨ ਲੲੀ ਤਹਿ ਦਿਲੋ ਧੰਨਵਾਦ ਜੀ ਆਇਆ ਨੂੰ " ਯਾਦਾਂ ਅੱਗੇ ਮੈ ਹਾਰ ਗਿਆਂ ਸੋਚਾਂ ਦਾ ਸਿਰਨਾਮਾਂ ਲੱਭਦਾਂ "

Thursday, 28 November 2013

ਬੀਤ

ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ...

ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ..

ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ..

ਬਸ ਇਹੌ ਗੱਲ ਮੇਰੀ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ..

Tuesday, 26 November 2013



ਜਾਦਾਂ ਹੋਇਆ , ਬੜੇ ਗਰੂਰ ਨਾਲ ਕਹਿਣ ਲੱਗਾ, ਤੇਰੇ ਜਿਹੇ ਤਾਂ ਲੱਖਾਂ ਮਿਲ ਜਾਣਗੇ ਇਸ ਦੁਨੀਆਂ ਚ , ਮੈ ਵੀ ਹੱਸ ਕੇ ਉਸਨੂੰ ਪੁਛਿਆ ਮੇਰੇ ਜਿਹੇ ਹੀ ਕਿਉ ??
ਬਿਨਾ ਸਾਉਣ ਤੋਂ ਹੀ ਪਾਈ ਜਾਵੇ ਪੈਲਾਂ ਏਹੋ ਜਿਹਾ ਮੋਰ ਭਾਲਦਾ
ਦੋਲਤ ਸੋਹਰਤ ਤੇ ਔਰਤ ਹਰ ਬੰਦਾ ਨਿਤ ਹੋਰ ਭਾਲਦਾ

ਹਨੇਰੇ



  • ਹਰ ਕਦਮ ਦੇ ਰਾਹ ਵਿਚ ਭਾਵੇ ਹਨੇਰੇ ਹੋਣਗੇ
    ਪਰ ਤੁਰੇਗਾ ਜਦ ਤੋ ਨਾਲ ਮੇਰੇ ਸਾਨੂੰ ਚੰਨ ਬਥੇਰੇ ਹੋਣਗੇ !

      ਸ਼ਾਇਰੀ



    • ਮੈਂਨੂੰ ਪਤਾ ਹੀ ਨਹੀ ਸੀ ਪਿਆਰ ਹੁੰਦਾ ਕੀ ਏ,,,,,ਉਹ ਜਿੰਦਗੀ ਚ ਆਈ ਤੇ ਸਿੱਖ ਗਿਆ,,,,,ਮੈਨੂੰ ਤਾਂ ਪੜਨ ਤੋਂ ਬਿਨਾ ਕੁਝ ਨਹੀ ਸੀ ਆਉਦਾ,,,,,ਉਹ ਜਿੰਦਗੀ ਚੋਂ ਗਈ ਤੇ ਸ਼ਾਇਰੀ ਵੀ ਸਿੱਖ ਗਿਆ.....!

        ਇਮਾਨ ਜਾਂ ਸ਼ਰਧਾ ...



        ਸੜਹ੍ਕ ਕੰਢੇ ਛੋਟੀ ਜਿਹੀ ਮਾਸ ਦੀ ਦੁਕਾਨ ਤੇ ਬਕਰਾ ਵੱਡ ਕੇ ਟੰਗਿਆ ਸੀ । ਵੇਖ ਕੇ ਬੜਾ ਬੁਰਾ ਜਿਹਾ ਲੱਗਾ।

        ਕਿਵੇ ਕੋਈ ਮਾਸੂਮ ਜਾਨਵਰਾਂ ਤੇ ਇਨਾ ਜੁਲਮ ਕਰਦਾ ਏ , ਦਿਲ ਕਸਾਈ ਲਈ ਗੁੱਸੇ ਨਾਲ ਭਰ ਗਿਆ ਸੀ । ਸੋਚਿਆ ਜਰਾ ਵੇਖਿਆ ਜਾਵੇ ਕੋਣ ਹੈ ਇਹ "ਪਾਪੀ" , ਅੰਦਰ ਝਾਂਤ ਮਾਰੀ ਤਾਂ ਸੋਚ ਪਲਟਦਿਆਂ ਇੱਕ ਪਲ ਲਗਾ ।

        ਇੱਕ ਕਮਾਜੋਰ ਦੇਹ ਵਾਲਾ ਬਜੁਰਗ ਨੂੰ ਅੰਦਰ ਸ਼ਾਮ ਦੀ ਨਮਾਜ ਅਦਾ ਕਰ ਰਿਹਾ ਸੀ । ਫਿਰ ਗੋਰ ਨਾਲ ਸੋਚਿਆ ਤਾਂ ਉਸਦੀ ਨਿੱਕੀ ਜਿਹੀ ਦੁਕਾਨ , ਪਾਟੇ ਹੋਈ ਪੁਰਾਣੇ ਕੁੜਤੇ ਵੱਲ ਧਿਆਨ ਗਿਆ । 

        ਇਸਨੇ ਜਰੂਰ ਕਦੇ ਕਿਸੇ ਦਾ ਹੱਕ ਨਹੀ ਸੀ ਮਾਰਿਆ ਹੋਣਾ , ਕਿਓਂ ਇਮਾਨ ਨਾਲ ਕਮਾਓਣ ਵਾਲੇ ਦੇ ਹੀ ਅਜਿਹੇ ਹਾਲਾਤ ਹੁੰਦੇ ਨੇ । ਪਰ ਫੇਰ ਸੋਚਿਆ ਕਿ ਧਰਮਾਂ ਵਾਲਾ ਰੱਬ ਇਸਨਾਲ ਕਿ ਸਲੂਕ ਕਰੇਗਾ ? ਪਤਾ ਨਹੀ ਜਿੱਦਾ ਕਈ ਧਰਮੀ ਲੋਕ ਕਹਿੰਦੇ ਨੇ ਕਿ ਜਾਨਵਰਾਂ ਨੂੰ ਮਾਰਨਾ ਪਾਪ ਹੈ ਫੇਰ ਤਾਂ ਰੱਬ ਓਸਨੂੰ ਜਰੂਰ ਨਰਕ ਭੇਜੇਗਾ । ਪਰ ਕਿ ਉਸਦੇ ਇਮਾਨ ਦਾ ਕੋਈ ਮੁੱਲ ਨਹੀ ? ਮੈਂ ਬਸ ਇੰਨਾ ਜਾਣਦਾ ਕਿ ਓਸਨੇ ਮਨੁੱਖ ਨੂੰ ਸਦਾ ਮਨੁੱਖ ਸਮਜਿਆ । ਦੋਗਲੇ ਬਾਬਿਆਂ ਵਾਗੂੰ ਨਹੀ ਜੋ ਇੱਕ ਪਾਸੇ ਰੱਬ ਦੇ ਨਾਂ ਤੇ ਮਾਂਸ ਖਾਣਾ ਪਾਪ ਦਸਦੇ ਨੇ ਤੇ ਦੁਜੇ ਪਾਸੇ ਲੋਕਾਂ ਦੀ ਚਮੜੀ ਲਾਹੀ ਜਾਂਦੇ ਨੇ ।

        ਪਰ ਪਤਾ ਨਹੀ ਰੱਬ ਨੂੰ ਕੀ ਮਨਜੂਰ ਏ ? ਇਮਾਨ ਜਾਂ ਸ਼ਰਧਾ ...

        ਕਮਜ਼ੋਰੀ

        ਇੱਕ ਬਜੁਰਗ ਔਰਤ ਗਲੀ ਚ ਆ ਰਹੀ ਸੀ ,ਉਹਦੇ ਅੱਗੇ ਅੱਗੇ ਉਹਦਾ ਦੋਹਤਾ ਜਾਂ ਪੋਤਰਾ ਟਪ ਟਪ ਕਰਦਾ ਭੱਜ ਰਿਹਾ ਸੀ , ਪਰ ਔਰਤ ਬੜੀ ਮੁਸ਼ਕਿਲ ਨਾਲ ਆਪਣੇ ਗੋਡਿਆਂ ਤੇ ਹੱਥ ਰੱਖ ਕੇ ਚੱਲ ਰਹੀ ਸੀ
        ਸਾਹਮਣਿਓਂ ਇੱਕ ਗਾਂ ਭੱਜਦੀ ਹੋਈ ਆਈ , ਉਸ ਬਜੁਰਗ ਔਰਤ ਵਿੱਚ ਪਤਾ ਨਹੀਂ ਕਿੱਥੋਂ ਇੰਨਾ ਜੋਸ਼ ਆ ਗਿਆ ਕਿ ਉਹ ਇੱਕ ਦੰਮ ਭੱਜ ਉੱਠੀ ਤੇ ਬੱਚੇ ਨੂੰ ਚੁੱਕ ਕੇ ਇੱਕ ਪਾਸੇ ਕਰ ਲਿਆ

        ਜਿਆਦਾ ਕਮਜ਼ੋਰੀ ਸਾਡੀ ਸੋਚ ਵਿੱਚ ਹੁੰਦੀ ਹੈ ਸਰੀਰ ਵਿੱਚ ਨਹੀਂ |

        Monday, 25 November 2013

        ਵਸਤੂ ਸੁਭਾਅ




        "ਕੋਈ ਵੀ ਵਸਤੂ ਸੁਭਾਅ ਤੋ ਨਾ ਹੀ ਸੋਹਣੀ ਹੈ ਤੇ ਨਾ ਹੀ ਕਰੂਪ. ਜਿਸ ਨੂੰ ਜੋ ਚੰਗਾ ਲੱਗੇ ਉਹੀ ਉਸਦੇ ਲਈ ਸੋਹਣਾ ਹੈ."

         "No object is beautiful or ugly by nature. What someone likes is beautiful for him. "

        "ਜ਼ਿੰਦਗੀ "

        "ਜ਼ਿੰਦਗੀ ਕਿੰਨੀ ਸੋਹਣੀ ਹੈ, ਇਹ ਵੇਖਣ ਲਈ ਸਾੰਨੂ ਜਿਆਦਾ ਦੂਰ ਜਾਣ ਦੀ ਲੋੜ ਨਹੀ ਹੈ I ਜਿਥੇ ਅਸੀਂ ਆਪਣੀਆਂ ਅੱਖਾ ਖੋਲ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ I

        ਰੱਬ

        "ਜੇ ਰੱਬ ਮਿਲਦਾ ਨਾਤਿਆਂ  ਧੋਤਿਆਂ, ਤਾਂ ਮਿਲਦਾ ਡੱਡੂਆਂ - ਮੱਛੀਆਂ I 
        ਜੇ ਰੱਬ ਮਿਲਦਾ ਜੰਗਲ - ਬੇਲੇ, ਤਾਂ ਮਿਲਦਾ ਗਊਆਂ - ਵੱਛੀਆਂ I 
        ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਨ੍ਹਾ ਦੀਆਂ ਸੱਚੀਆਂ I      -  ਬੁੱਲੇ ਸ਼ਾਹ"

        "If one can attain god by Washing then fishes and frogs will get it first.
        If one can find god in forest then cows and calves will find it first.
        Bulleh Shah tells only those attain God who have pure Intentions."

        waiting.

        I don’t believe in waiting. 

        I believe in going after what I want.

        Especially when I passionately want something or want to make something happen that would change my life for the better.

        But I don’t believe in settling for less because, for me, settling is not an option.

        What I truly, deeply want and know is right for me is just too important to give in to second best.

        Even if it means waiting…

        Sunday, 24 November 2013

        ਕੁੜੀ ਦੀ ਕਹਾਣੀ...

        ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ..
        ਰੱਬ ਤੋ ਵਧਕੇ ਸਜਣ ਨੂੰ ਚਾਹੁੰਦੀ..
        ਹਰ ਪਲ ਉਹਦੀ ਖੈਰ ਮਨਾਉਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

        ਪਿਆਰੇ ਨੂੰ ਹੀ ਸੋਚਦੀ ਰਹਿੰਦੀ..
        ਦੇਖਣ ਨੂੰ ਹੀ ਲੋਚਦੀ ਰਹਿੰਦੀ..
        ਚੇਤੇ ਕਰਦੀ ਜਾਗਦੀ ਸਾਉਂਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

        ਵੀਰੇ ਦਾ ਸਿਰ ਉੱਚਾ ਰਖਦੀ
        ਪਿਓ ਦੇ ਸਾਹਮਣੇ ਅੱਖ ਨਾ ਚੱਕਦੀ..
        ਦਾਗ ਕਦੇ ਨਾ ਪੱਗ ਨੂੰ ਲਾਉਂਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

        ਧੋਖਾ ਕਦੇ ਨਾ ਚਾਹ ਕੇ ਕਰਦੀ..
        ਪਿਆਰ ਉਹ ਜਿਸ ਮੁੰਡੇ ਨੂੰ ਕਰਦੀ..
        ਉਹਦੇ ਤੋ ਬੇਵਫਾ ਕਹਾਉਂਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

        ਮਜਬੂਰੀ ਹੁੰਦੀ ਕੁੜੀ ਦੀ ਯਾਰੋ..
        ਗੀਤਾ ਵਿਚ ਨਾ ਤਾਨੇ ਮਾਰੋ..
        ਮੇਰੇ ਬੇਲੀਓ ਮੇਰੇ ਯਾਰੋ..
        ਪਹਿਲਾ ਆਪਣਾ ਆਪ ਸਵਾਰੋ..
        ਦੇਵਦਾਸ ਨਾ ਬਣੋ ਜੇ ਛੱਡ ਗਈ ਪਾਰੋ..
        ਗਲਤ ਕਿਸੇ ਨੂੰ ਕਹਿਣ ਤੋ ਪਹਿਲਾ
        ਪੀੜੀ ਥੱਲੇ ਸੋਟਾ ਮਾਰੋ..
        ਬੇਵੱਸ ਤੇ ਮਜਬੂਰ ਹੁੰਦੀ ਉਹ..
        ਕਦੇ ਨਾ ਯਾਰ ਨੂੰ ਛੱਡਣਾ ਚਾਹੁੰਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

        ਤੁਰ ਜਾਂਦੀ ਜਿਥੇ ਤੋਰਨ ਮਾਪੇ..
        ਕਰਦੀ ਨਾ ਮਰਜ਼ੀ ਉਹ ਆਪੇ..
        ਸਹੁਰੇ ਘਰ ਵੀ ਦੁਖ ਹੀ ਕੱਟਦੀ..
        ਕੱਲੀ ਬਹਿ ਨਾ ਰੋਣੋ ਹੱਟਦੀ ..
        ਕਰਦੀ ਏ ਫਿਰ ਪਿਆਰ ਨੂੰ ਚੇਤੇ..
        ਰੱਬ ਤੋ ਸੋਹਣੇ ਯਾਰ ਨੂ ਚੇਤੇ..
        ਤਸਵੀਰ ਯਾਰ ਦੀ ਹਿੱਕ ਨਾਲ ਲਾਉਂਦੀ..
        ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ......????

        " ਬਜੁਰਗ ਦਾਦਾ ਤੇ ਦਾਦੀ

        " ਬਜੁਰਗ ਦਾਦਾ ਤੇ ਦਾਦੀ ਆਪਣੇ ਜਵਾਨੀ ਦੇ ਦਿਨ ਯਾਦ ਕਰਦੇ ਹੁੰਦੇ
        " ਦਾਦਾ " ਤੈਨੰੂ ਯਾਦ ਆ ਆਪਾ ਪਿਹਲੇ ਦਿਨ ਕਿਥੇ ਮਿਲੇ ਸੀ
        "
        " ਦਾਦੀ " ਹਾਂ ਯਾਦ ਆ ਮੋਟਰ ਦੇ ਕੋਲ
        "
        " ਦਾਦਾ " ਬਿਲਕੁਲ ਸਹੀ "
        " ਇੰਜ ਕਰੀ ਕਲ ਮੈ ਸਵੇਰੇ ਉਸੇ ਪੁਰਾਣੀ ਮੋਟਰ ਕੋਲ ਜਾਵਾ ਗਾ
        " ਤੂੰ ਉਥੇ ਆਈ
        "
        " ਦਾਦੀ " ਠੀਕ ਆ ਮੈ ਆਵਾ ਗੀ
        "
        " ਦਾਦਾ " ਸਵੇਰੇ ਤਿਆਰ ਹੋਕੇ ਦਾਦੀ ਨੂੰ ਕਹਿੰਦਾ
        " ਚੰਗਾ ਮੈ ਚਲਿਆ ਮੋਟਰ ਤੇ " ਤੂੰ 15 ਮਿੰਟ ਬਾਅਦ ਮੋਟਰ
        " ਤੇ ਆ ਜਾਵੀ
        "
        " ਦਾਦੀ "ਤੂੰ ਚਲ ਮੈ ਤਿਆਰ ਹੋਕੇ ਆਉਣੀ ਆ "
        "
        " ਦਾਦਾ " ਮੋਟਰ ਤੇ ਦਾਦੀ ਨੂੰ ਉਡੀਕ ਦਾ ਹੁੰਦਾ
        " 3 ਘੰਟੇ ਹੋ ਜਾਂਦੇ ਦਾਦੀ ਮੋਟਰ ਤੇ ਨਹੀ ਆਉਂਦੀ
        " ਦਾਦੇ ਦੀਆ ਲੱਤਾ ਦੁਖਣ ਲੱਗ ਜਾਂਦੀਆ ਖਲੋਤੇ ਖਲੋਤੇ
        " ਦਾਦਾ " ਗੁੱਸੇ ਵਿਚ ਘਰ ਜਾਂਦਾ ਤੇ ਕਹਿੰਦਾ ਕੀ ਗੱਲ ਤੂੰ ਆਈ ਕਿਓ
        ਨਹੀ
        "
        " ਦਾਦੀ " ਸ਼ਰਮਾ ਕੇ ਕਹਿੰਦੀ " ਮੰਮੀ ਨੇ ਨਹੀ ਆਉਣ ਦਿੱਤਾ

        ਸਵੀਟ -ਸਟੋਰੀ

        ਇੱਕ ਵਾਰ ਦੀ ਗੱਲ ਹੈ ਇੱਕ ਬਾਪ ਦੇ ਘਰ ਇੱਕ
        ਕੁੜੀ ਨੇ ਜਨਮ ਲਿਆ,,,,
        ਹੌਲੀ-ਹੌਲੀ ਕੁੜੀ ਵੱਡੀ ਹੋਈ ਤਾਂ ਮਾਂ ਬਾਪ ਨੇ
        ਆਪਣੀ ਧੀ ਲਈ ਵਰ ਲੱਭਣਾ ਸ਼ੁਰੂ ਕੀਤਾ,,,
        ਪਰ ਅਫਸੋਸ ਕੇ ਉਹਨਾਂ ਦੀ ਧੀ ਦਾ ਰਿਸ਼ਤਾ ਲੈਣ
        ਲਈ ਕੋਈ ਮੰਨਜੂਰ
        ਨਹੀ ਸੀ ਕਰਦਾ ਕਿਉਂਕਿ ਕੁੜੀ ਸੋਹਣੀ ਨਹੀਂ ਸੀ,,,
        ਜੋ ਵੀ ਕੁੜੀ ਨੂੰ ਦੇਖਣ ਆਉਂਦਾ ਨਾਹ ਕਰਕੇ
        ਚਲਾ ਜਾਂਦਾ,,,
        ਹੁਣ ਇਹ ਚਿੰਤਾ ਮਾਂ ਬਾਪ ਨੂੰ ਅੰਦਰੋਂ ਅੰਦਰੀ ਵੱਢ-
        ਵੱਢ ਕੇ ਖਾਣ ਲੱਗੀ,,,, ਉੱਤੋਂ ਗਵਾਂਡਣਾਂ ਦੀਆਂ ਅੱਗ
        ਵਰਗੀਆਂ ਗੱਲਾਂ ਮਾਂ ਦਾ ਕਾਲਜਾ ਫੂਕ ਕੇ ਰੱਖ
        ਦਿੰਦੀਆਂ,,,
        ਬਾਪ ਵੀ ਖੇਤ ਫਸਲ ਨੂੰ ਪਾਣੀ ਲਾਉਣ ਦੇ ਬਹਾਨੇ
        ਖੇਤ ਜਾ ਕੇ ਭੁੱਬਾਂ ਮਾਰ ਕੇ ਰੋ ਪੈਂਦਾ ਤੇ ਮਨ
        ਹੋਲਾ ਕਰ ਕੇ ਘਰ ਆ ਜਾਂਦਾ,,,
        ਫਿਰ ਇੱਕ ਦਿਨ ਕੁੜੀ ਦੇ ਬਾਪ ਨੂੰ
        ਉਹਦਾ ਜਿਗਰੀ ਯਾਰ ਮਿਲਿਆ ਉਹਨੂੰ ਉਦਾਸ
        ਦੇਖ ਕੇ ਪੁੱਛਿਆ ਕੇ ਕੀ ਗੱਲ ਤੂੰ ਏਨਾ ਉਦਾਸ ਕਿਉਂ
        ਆ???
        ਬਾਪ ਨੇ ਰੋ ਰੋ ਕੇ ਸਾਰੇ ਦੁੱਖੜੇ ਉਹਨੂੰ ਸੁਣਾ ਦਿੱਤੇ
        ਬਾਪ ਦੇ ਦੋਸਤ ਨੇ ਕਿਹਾ ਕੇ ਤੂੰ ਫਿਕਰ ਨਾ ਕਰ
        ਤੇਰੀ ਧੀ ਮੇਰੀ ਧੀ ਆ, ਕੱਲ ਮੈਂ ਆਪਣੇ ਦੋਸਤ ਨੂੰ
        ਤੇਰੇ ਘਰ ਲੈ ਕੇ ਆਵਾਂਗਾ ਉਹ ਵੀ ਆਪਣੇ ਪੁੱਤ ਲਈ
        ਕਿਸੇ ਸਿਆਣੀ ਕੁੜੀ ਦੀ ਭਾਲ ਵਿੱਚ ਆ,,,
        ਫਿਰ ਉਹ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ
        ਕੁੜੀ ਵਾਲਿਆਂ ਦੇ ਘਰ ਆ ਜਾਂਦਾ,,,
        ਚਲੋ ਕਿਸੇ ਨਾਂ ਕਿਸੇ
        ਤਰਾਂ ਕੁੜੀ ਦਾ ਰਿਸ਼ਤਾ ਪੱਕਾ ਹੋ ਜਾਂਦਾ ,,
        ਪਰ ਹੁਣ ਬਾਪ ਨੂੰ ਹੋਰ ਨਵੀਆਂ ਮੁਸੀਬਤਾਂ ਨੇ
        ਘੇਰਾ ਪਾ ਲਿਆ ਕਿਉਂ ਕੇ ਮੁੰਡੇ ਵਾਲੇ ਅਮੀਰ ਘਰ
        ਦੇ ਸੀ ਤੇ ਮੁੰਡਾ ਵੀ ਕੁੜੀ ਨਾਲੋਂ ਸੋਹਣਾ ਸੀ ਹੁਣ
        ਬਾਪ ਨੂੰ ਇਹ ਡਰ ਸੀ ਕੇ ਜੇ ਮੇਰੀ ਧੀ ਨੂੰ
        ਉਹਨਾਂ ਨੇ ਸਵੀਕਾਰ
        ਨਾਂ ਕੀਤਾ ਤਾਂ ਕੀ ਹੋਊਗਾ,,,
        ਕਿਉਂਕਿ ਮੁੰਡੇ ਦੇ ਬਾਪ ਨੇ ਵੀ ਕਿਸੇ ਆਪਣੇ ਘਰ ਦੇ
        ਮੈਂਬਰ ਤੋਂ ਪੁੱਛੇ ਦੱਸੇ
        ਬਿਨਾਂ ਹੀ ਰਿਸ਼ਤਾ ਪੱਕਾ ਕਰਤਾ ਸੀ,,,
        ਹੋਲੀ ਹੋਲੀ ਵਿਆਹ ਦੀ ਤਰੀਕ ਵੀ ਆ ਗਈ ਜਿੰਨੇ
        ਜੋਗਾ ਬਾਪ ਸੀ ਉਹਨੇ ਆਪਣੇ ਵੱਲੋਂ ਪੂਰਾ ਜੋਰ
        ਲਾ ਕੇ ਆਪਣੀ ਧੀ ਦਾ ਵਿਆਹ ਕਰ ਦਿੱਤਾ,,,
        ਹੁਣ ਮੁੰਡਾ ਤੇ ਉਹਦੀ ਮਾਂ ਨੱਕ ਬੁੱਲ ਚੜਾਉਣ
        ਲੱਗੇ,,,
        ਉਧਰ ਕੁੜੀ ਦੇ ਬਾਪ ਦੀਆਂ ਰਾਤ ਦੀਆਂ
        ਨੀਂਦਰਾਂ ਹਰਾਮ ਹੋਈਆਂ ਪਈਆਂ
        ਸੀ ਕਿਉਂਕਿ ਵਿਆਹ ਨੂੰ ਦੋ ਮਹੀਨੇ ਹੋ ਗਏ
        ਸੀ ਪਰ ਮੁੰਡੇ ਵਾਲਿਆਂ ਦੇ ਘਰੋਂ ਕੋਈ ਸੁੱਖ
        ਸੁਨੇਹਾ ਨਹੀ ਆਇਆ,,,
        ਕੁੜੀ ਦੀ ਮਾਂ ਨੇ ਆਪਣੇ ਪਤੀ ਨੂੰ ਕਿਹਾ ਕੇ
        ਤੁਸੀਂ ਪਤਾ ਤਾਂ ਲੈ ਕੇ ਆਉ ਕੇ
        ਆਪਣੀ ਧੀ ਦਾ ਕੀ ਹਾਲ ਏ ਵਿਆਹ ਤੋਂ ਬਾਅਦ
        ਮਿਲਣ ਵੀ ਨੀ ਆਏ,,,
        ਪਰ ਬਾਪ ਅੰਦਰੋ ਅੰਦਰ ਡਰ ਰਿਹਾ ਸੀ ਕੇ ਮੈਂ
        ਕਿਹੜਾ ਮੂੰਹ ਲੈ ਕੇ ਉਥੇ ਜਾਊਂਗਾ ਜਿੱਥੇ ਮੈਂ
        ਆਪਣੀ ਧੀ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ,,,
        ਫੇਰ ਇੱਕ ਦਿਨ ਬਾਪ ਤੋਂ ਵੀ ਰਿਹਾ ਨਾਂ ਗਿਆ ਤੇ
        ਆਪਣੀ ਧੀ ਨੂੰ ਮਿਲਣ ਲਈ ਉਹਨਾਂ ਦੇ ਘਰ
        ਜਾਂਦਾ,,,
        ਕੰਬਦੇ ਹੱਥਾਂ ਨਾਲ ਬਾਪ ਨੇ ਆਪਣੀ ਧੀ ਦੇ ਘਰ
        ਦਾ ਦਰਵਾਜਾ ਖੜਖੜਾਇਆ ਕੁਝ ਟਾਈਮ ਬਾਅਦ ਜਵਾਈ ਨੇ ਆ ਕੇ ਦਰਵਾਜਾ ਖੋਲਿਆ ਜਵਾਈ ਨੇ
        ਪੈਰੀਂ ਹੱਥ ਲਾਏ ਤੇ ਸਤਿ ਸ੍ਰੀ ਅਕਾਲ ਬੁਲਾਈ,,,
        ਜਦੋਂ ਘਰ ਅੰਦਰ ਆਇਆ ਤਾਂ ਦੇਖਿਆ ਕੇ
        ਧੀ ਆਪਣੀ ਸੱਸ ਦੀਆਂ ਲੱਤਾਂ ਘੁੱਟ ਰਹੀ ਸੀ ਤੇ
        ਸੱਸ ਸੋ ਰਹੀ ਸੀ,,,,
        ਧੀ ਨੇ ਆਪਣੀ ਸੱਸ ਨੂੰ ਜਗਾਇਆ ਤੇ ਉਹ ਵੀ ਉੱਠ
        ਕੇ ਬੈਠ ਗਈ ਤੇ ਸਤਿ ਸ੍ਰੀ ਅਕਾਲ ਬੁਲਾਈ
        ਹੁਣ ਬਾਪ ਹੈਰਾਨ ਹੋ ਰਿਹਾ ਸੀ ਕਿਉਂਕਿ ਜੋ ਕੁੱਝ
        ਉਹ ਸੋਚ ਕੇ ਆਇਆ ਸੀ ਬਿਲਕੁਲ ਉਸ ਦੇ ਉਲਟ ਹੋ
        ਰਿਹਾ ਸੀ,,,,
        ਕਿਉਂਕਿ ਧੀ ਵੀ ਪੂਰੀ ਖੁਸ਼ ਸੀ ਤੇ ਤੇ ਮਾਂ-ਪੁੱਤ
        ਵੀ,,,,
        ਬਾਪ ਇਹ ਸਭ ਕੁੱਝ ਸੋਚ ਹੀ ਰਿਹਾ ਸੀ ਕੇ ਸੱਸ
        ਬੋਲੀ "ਭਰਾ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗ ਦੇ
        ਆ ਕੇ ਅਸੀਂ ਤੁਹਾਡੇ ਧੀ ਤੇ ਜਵਾਈ ਨੂੰ ਮਿਲਣ ਲਈ
        ਨਹੀਂ ਭੇਜ ਸਕੇ ਕਿਉਂਕਿ ਵਿਆਹ ਤੋਂ ਕੁਝ ਦਿਨ
        ਬਾਅਦ ਮੈਂ ਬਿਮਾਰ ਹੋ ਗਈ ਸੀ ਤੇ
        ਤੁਹਾਡੀ ਧੀ ਨੇ ਮੇਰੀ ਬਹੁਤ ਸੇਵਾ ਕੀਤੀ ਜੋ ਮੈਂ
        ਬੋਲ ਕੇ ਨੀ ਦੱਸ ਸਕਦੀ ਤੁਸੀਂ ਸਮਝ ਲਉ ਕੇ ਮੈ ਜੇ
        ਜਿੰਦਾ ਹਾਂ ਤਾਂ ਤੁਹਾਡੀ ਧੀ ਸਦਕਾ"
        ਮੁੰਡੇ ਦਾ ਬਾਪ ਵੀ ਹੁਣ ਕੋਲ ਆ ਕੇ ਬੈਠ ਗਿਆ ਤੇ
        ਆਪਣੀ ਨੂੰਹ ਦੀਆਂ ਤਰੀਫਾਂ ਦੇ ਪੁਲ ਬੰਨ ਦਿੱਤੇ,,,
        ਮੁੰਡੇ ਦੇ ਬਾਪ ਨੇ ਕਿਹਾ ਕੇ ਤੁਸੀਂ ਜੋ ਸੋਚ ਰਹੇ ਹੋ ਮੈਂ
        ਸਮਝ ਸਕਦਾ ਪਰ ਅਸੀਂ ਕਦੇ ਤੁਹਾਡੀ ਧੀ ਨੂੰ
        ਆਪਣੀ ਨੂੰਹ
        ਨਹੀਂ ਬਲਕਿ ਆਪਣੀ ਧੀ ਹੀ ਸਮਝਿਆ
        ਅਸੀਂ ਇਹਦੀ ਬਾਹਰੀ ਸੁੰਦਰਤਾ ਨੂੰ ਨਹੀਂ ਦੇਖਿਆ
        ਬਲਕਿ ਆਪਣੀ ਧੀ ਦੇ ਨੇਕ ਸੁਭਾਅ ਤੇ ਕੰਮ ਕਾਜ
        ਦੀ ਸੁੰਦਰਤਾ ਨੂੰ ਦੇਖਿਆ,,,
        ਮੁੰਡੇ ਦੇ ਬਾਪ ਨੇ ਕਿਹਾ ਕੇ ਮੈਂ ਤੁਹਾਡੇ ਤੋਂ
        ਮਾਫੀ ਮੰਗ ਦਾ ਮੈ ਇੱਕ ਗੱਲ ਲੁਕਾ ਕੇ
        ਰੱਖੀ ਸੀ ਮੇਰਾ ਮੁੰਡਾ ਮਾੜੀ ਸੰਗਤ ਵਿੱਚ ਪੈ ਕੇ
        ਸਾਰੇ ਇਲਾਕੇ ਵਿੱਚ ਬਦਨਾਮ ਹੋ ਚੁੱਕਿਆ
        ਸੀ ਨਸ਼ਾ ਵੀ ਬਹੁਤ ਕਰਨ ਲੱਗ ਗਿਆ ਸੀ ਕੋਈ
        ਵੀ ਮੇਰੇ ਮੁੰਡੇ ਨਾਲ
        ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ
        ਨਹੀਂ ਸੀ ਹੁੰਦਾ,,,,
        ਪਰ ਤੁਹਾਡੀ ਧੀ ਨੇ ਮੇਰੇ ਮੁੰਡੇ ਦੀ ਸੋਚ ਵੀ ਬਦਲ
        ਦਿੱਤੀ ਸਾਡੀ ਅਸਲ
        ਜਿੰਦਗੀ ਤਾਂ ਤੁਹਾਡੀ ਧੀ ਦੇ ਸਾਡੇ ਘਰ ਆਉਣ ਤੋਂ
        ਬਾਅਦ ਹੋਈ ਆ ਤੇ ਸਾਰਾ ਪਿੰਡ
        ਸਿਫਤਾਂ ਕਰਦਾ,,,,
        ਇਹ ਸਭ ਸੁਣ ਕੁੜੀ ਦੇ ਬਾਪ ਦੀਆਂ ਅੱਖਾਂ ਚ
        ਖੁਸ਼ੀ ਦੇ ਹੰਝੂਆਂ ਦਾ ਜਿਵੇਂ ਹੜ ਹੀ ਆ ਗਿਆ ਹੋਵੇ
        ਬਾਪ ਨੇ ਆਪਣੀ ਧੀ ਨੂੰ ਪਾਸੇ ਲਿਜਾ ਕੇ ਪੁੱਛਿਆ
        ਕੇ ਧੀਏ ਇਹ ਸਭ ਕੁਝ ਕਿੱਦਾਂ ਹੋਇਆ
        ਧੀ ਨੇ ਬਹੁਤ ਹੀ ਪਿਆਰ ਨਾਲ ਉੱਤਰ ਦਿੱਤਾ ਕੇ
        ਬਾਪੂ ਜੀ ਤੁਸੀਂ ਮੈਨੂੰ ਵਿਆਹ ਕੇ ਆਪਣਾ ਫਰਜ
        ਪੂਰਾ ਕਰ ਦਿੱਤਾ ਅੱਗੇ ਹੁਣ
        ਮੇਰੀ ਜਿੰਮੇਵਾਰੀ ਸੀ ਕੇ ਰਿਸ਼ਤੇ ਨੂੰ ਕਿਵੇਂ
        ਨਿਭਾਉਣਾ,,,, ਮੈਂ ਪ੍ਣ ਕੀਤਾ ਸੀ ਕੇ ਮੈਂ ਆਪਣੇ
        ਬਾਪ ਦਾ ਸਿਰ ਕਦੇ ਨੀਵਾਂ ਨਹੀਂ ਹੋਣ
        ਦੇਵਾਂਗੀ,,,,
        (ਸਿੱਖਿਆ ਦੇਣ ਦੀ ਵੈਸੇ ਲੋਡ਼ ਨਹੀਂ ਤੁਸੀਂ ਆਪ
        ਹੀ ਸਿਆਣੇ ਹੋ ਕਿ ਇੱਕ ਵਿਆਹ ਤੋਂ ਬਾਅਦ ਇੱਕ
        ਧੀ ਆਪਣਾ ਘਰ ਜੋਡ਼ ਵੀ ਸਕਦੀ ਆ ਤੇ ਤੋਡ਼
        ਵੀ,,,
        ਜਰੂਰੀ ਨਹੀਂ ਕੇ ਤੁਸੀਂ ਸੋਹਣੇ ਹੋਵੇ ਬਾਕੀ ਤੁਹਾਨੂੰ
        ਕਹਾਣੀ ਵਿੱਚ ਪਤਾ ਲੱਗ ਹੀ ਗਿਆ,,,)
        ਧੰਨਵਾਦ,

        Soch...

        ਜਿਸ ਨੇ ਔਰਤ ਨੂੰ ਪੈਸੇ ਨਾਲ ਖਰੀਦ ਲਿਆ ਉਹ ਤਾ ਸਾਬ ਦਾ ਸਾਬ ਹੀ ਰਿਹਾ ਅਤੇ ਜੋ ਗਰੀਬੀ ਦੀ ਮਾਰੀ, ਰੋਟੀ ਦੀ ਮਾਰੀ...ਆਪਣਾ ਆਪ ਬੇਚ ਗਈ ....ਉਹ ਤਵਾਇਫ ਬਣ ਗਈ ਵਾਹ ਸਦਕੇ ਜਾਈਏ ...ਲੋਕਾ ਦੀ ਸੋਚ ਦੇ : 

        Saturday, 23 November 2013

        Tasveeran Te Aksar Dilan Vich Vas Jandiyan,

         ਤਸਵੀਰਾਂ ਤੇ ਅਕਸਰ ਦਿਲਾਂ ਵਿਚ ਵਸ ਜਾਂਦੀਆਂ, 
        ਜੇ ਕਿਤੇ ਤਕਦੀਰਾਂ ਮਿਲ ਜਾਣ ਤੇ ਗੱਲ ਹੋਰ ਏ. 
         Tasveeran Te Aksar Dilan Vich Vas Jandiyan,
        Je Kite Takdeeran Mil Jaan Te Gal Hor E

        Jo Dil Vich Hunde Ne Oh Kismat Vich Nahi

        ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ,
         ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀਂ,
        ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀਂ
         Kismat Te Dil Vich Sirf Ena K Fark Hai,
         Jo Dil Vich Hunde Ne Oh Kismat Vich Nahi,
        Te Jo Kismat Vich Hunde Ne Oh Dil Vich Nahi

        Education System In India‎ (Message)

        1. Pehle Darje Di Padhayi Karn Wale
        Students Uchian Kursian Te Baith De Han,
        Matlab Oh Doctor Ya Engineer Bande Han

        2. Dusre Darje Di Padhayi Karn Wale MBA
        Pass Karde Han Ate Parbandhak Banke Pehle
        Darje Waleyan Nu Control Karde Han

        3. Teesre Darje Di Padhayi Karn Wale
        Mantri Bande Han Atte Pehle Atte Duje
        Darje Waleyan Nu Control Karde Han

        4. Fail Hon Wale Students Underworld Vich Jande Han,
        Atte Pehle Tin Darje Waleyan Nu Control Karde Han

        5. Jo Bache Kade Bhi School Nahi Jande
        Oh Babe Ban Jande Ne,
        Fer Sare Babeyan Kol Jande Ne