Tuesday, 27 March 2012
Friday, 23 March 2012
Thursday, 22 March 2012
ਪਹਿਲਾ ਸਾਨਦਾਰ ਟਰੈਕਟਰ ਟੋਚਨਾ ਦਾ ਮੁਕਾਬਲਾ
ਪਿੰਡ ਰੰਗੂਵਾਲ (ਨੇੜੇ ਮੰਡੀ ਅਹਿਮਦਗੜ) ਵਿੱਚ ਪਹਿਲਾ ਸਾਨਦਾਰ ਟਰੈਕਟਰ ਟੋਚਨਾ ਦਾ ਮੁਕਾਬਲਾ 1 ਅਪਰੈਲ ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਿਰਫ ਆਮ ਟਰੈਕਟਰ(simple)60 ਪਾਵਰ ਤੱਕ ਦੇ ਟਰੈਕਟਰ ਲਿਆ ਸਕਦੇ ਹੋ।ਜਿਸ ਵਿੱਚ ਪਹਿਲਾ ਇਨਾਮ 8100 ਤੇ ਦੂਜਾ ਇਨਾਮ 4100 ਰੁਪਏ ਹੋਵੇਗਾ।ਐਟਰੀ ਫੀਸ 200 ਰੁਪਏ ਹੋਵੇਗੀ।
ਜਰੂਰੀ ਸ਼ਰਤਾ:
1 ਟਾਇਰਾ ਚ ਪਾਣੀ ਜਿਨਾ ਮਰਜੀ ਪਾਇਆ ਹੋਵੇ
2 ਟਰੈਕਟਰ ਨੂੰ ਕਿਸੇ ਵੀ ਤਰਾ ਦਾ ਫਾਲਤੂ weight ਨਹੀ ਲੱਗਿਆ ਹੋਣਾ ਚਾਹੀਦਾ
3 ਟੋਚਨ ਸਿਰਫ ਇੱਕ ਵਾਰ ਪਾਇਆ ਜਾਵੇਗਾ
4 ਕਮੇਟੀ... ਦਾ ਫੈਸਲਾ ਆਖਰੀ ਫੈਸਲਾ ਹੋਵੇਗਾ
5 ਟੋਚਨ ਪੱਕੀ ਸੜਕ ਉੱਪਰ ਪਾਏ ਜਾਣਗੇ
6 ਐਟਰੀ ਟਰੈਕਟਰ ਨੂੰ ਪੂਰੀ ਤਰਾ ਦੇਖਕੇ ਹੀ ਕੀਤੀ ਜਾਵੇਗੀ
7 ਇਤਰਾਜ ਸਿਰਫ ਪਹਿਲੇ ਰਾਊਡ ਚ ਹੀ ਮੰਨਿਆ ਜਾਵੇਗਾ ਪਰ ਜੇ ਕਮੇਟੀ ਨੂੰ ਟਰੈਕਟਰ ਤੇ ਸ਼ੱਕ ਹੈ ਤਾ ਉਹ ਕੋਈ ਵੀ ਕਾਰਵਾਈ ਕਰ ਸਕਦੀ ਹੈ
8 ਟਾਇਰ ਕੰਪਨੀ ਵਾਲੇ ਮੰਨੇ ਜਾਣਗੇ।
9 ਟਰੈਕ ਵਿੱਚ ਕੇਵਲ ਟਰੈਕਟਰ ਵਾਲਾ ਹੀ ਜਾਵੇਗਾ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਬੱਬੂ ਰੰਗੂਵਾਲ 95927-80877, ਜੱਗੂ ਰੰਗੂਵਾਲ 97810-25433

Thursday, 15 March 2012
ਸ. ਪ੍ਰਕਾਸ਼ ਸਿੰਘ ਬਾਦਲ
'ਮੈਂ ਕਦੇ ਆਪਣੇ ਜੇਬ 'ਚ ਪੈਸੇ ਨਹੀਂ ਰੱਖੇ। ਮੇਰੀ ਜੇਬ ਵਿਚ ਬਟੂਆ ਨਹੀਂ ਹੁੰਦਾ। ਹਮੇਸ਼ਾ ਜੇਬਾਂ ਖਾਲੀ ਹੁੰਦੀਆਂ। ਕੋ ਈ ਨਾ ਕੋਈ ਜਣਾ ਹੁੰਦਾ ਈ ਐ, ਲੋੜ ਪਵੇ ਤਾਂ ਉਹ ਪੈਸੇ ਦੇ ਦਿੰਦੇ,'ਇਹ ਸ਼ਬਦ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਨ। ਹਮੇਸ਼ਾ ਥੋੜ੍ਹੀ ਢਿੱਲੀ ਤੇ ਟੇਡੀ ਜਿਹੀ ਪੱਗ, ਸਾਧਾਰਨ ਜਿਹਾ ਕੁੜਤਾ ਪਜਾਮਾ, ਪੈਰੀ ਲੱਕੀ ਪੰਜਾਬੀ ਜੁੱਤੀ-ਠਰੰ੍ਹਮੇ ਤੇ ਹਲੀਮੀ ਭਰੀ ਬੋਲਚਾਲ, ਥੋੜ੍ਹਾ ਜਿਹਾ ਜਟਕਾ ਤੇ ਫੱਕਰ ਸੁਭਾਅ, ਵਰ੍ਹਿਆਂ ਦੀ ਸਿਆਸੀ ਜਦ-ਜਹਿਦ ਅਤੇ ਉਤਰਾਅ-ਚੜ੍ਹਾਅ ਵਿਚੋਂ ਲੰਘ ਕੇ ਪਕਰੋੜ ਹੋਈ ਸੋਚ ਅਤੇ ਹਰ ਪੱਧਰ ਦੀਆਂ ਚੋਣਾਂ ਲੜਨ ਲਈ ਓੜਕਾਂ ਦਾ ਸਟੈਮਿਨਾ ਅਤੇ ਜੇਤੂ ਰਹਿਣ ਦੀ ਸੁਘੜ ਕਲਾ ਦਾ ਮਾਲਕ ਅਜਿਹੀ ਨਵੇਕਲੀ ਸ਼ਖਸੀਅਤ ਹਨ ਸ. ਬਾਦਲ। ਤੀਜੀ ਵਾਰ ਪੰਜਾਬ ਦੇ ਮੁੱਖੀ ਮੰਤਰੀ ਬਣ ਸ. ਬਾਦਲ ਨੇ ਅੱਜ ਤੋਂ 40 ਵਰ੍ਹੇ ਪਹਿਲਾਂ 1957 ਵਿਚ ਪਹਿਲੀ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 69 ਸਾਲਾਂ ਦੀ ਇਹ ਦਿਓਕੱਦ, ਸਿਆਸੀ ਸ਼ਖਸੀਅਤ ਇਸ ਵੇਲੇ ਸਿਰਫ਼ ਪੰਥ ਜਾਂ ਅਕਾਲੀ ਦਾ ਹੀ ਨਹੀਂ ਸਗੋਂ ਸੁਮੱਚੇ ਪੰਜਾਬੀਆਂ ਦੇ ਮਹਾਂ ਨਾਇਕ ਵਜੋਂ ਉਭਰੇ ਹਨ। ਧਨੀ ਜ਼ਿਮੀਂਦਾਰ ਹੋਣ ਦੇ ਬਾਵਜੂਦ ਉਹ ਇਕ ਅਜਿਹੇ ਜਨਤਕ ਨੇਤਾ ਹਨ ਜਿਹੜੇ ਜਾਤਾਂ ਧਰਮਾਂ ਤੇ ਫਿਰਕਿਆਂ ਦੀਆਂ ਵਲਗਣਾਂ ਤੋਂ ਉਪਰ ਉਠੇ ਹਨ।
ਵਿਕਾਸਮੁਖੀ ਰੁਚੀ
ਬੇਸ਼ੱਕ ਪਿਛਲੇ 17 ਵਰ੍ਹਿਆਂ ਤੋਂ ਸ. ਬਾਦਲ ਸੱਤਾ ਤੋਂ ਬਾਹਰ ਹਨ ਪਰ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਜੋ ਵਿਕਾਸਮੁਖੀ ਸਕੀਮਾਂ ਚਾਲੂ ਕੀਤੀਆਂ ਗਈਆਂ। ਇਨ੍ਹਾਂ ਕਰਕੇ ਉਨ੍ਹਾਂ ਦਾ ਨਾਂ ਪੰਜਾਬ ਖਾਸ ਕਰਕੇ ਵਿਚਾਰਧਾਰਾ ਨਾਲ ਲੜਾਈ ਸਮੇਂ, ਫਿਰ ਲੋਕ ਸਭਾ ਚੋਣਾਂ, ਗੁਰਦੁਆਰਾ ਚੋਣਾਂ ਅਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ. ਬਾਦਲ ਦਾ ਫੈਸਲਾਕੁਨ ਰੁੱਖ ਹੀ ਉਨ੍ਹਾਂ ਦੀ ਸਫ਼ਲਤਾ ਦਾ ਇਕ ਪ੍ਰਮੁੱਖ ਕਾਰਨ ਬਣਿਆ ਹੈ।
ਕਾਂਗਰਸ ਨਾਲ ਕਦੇ ਸਮਝੌਤਾ ਨਹੀਂ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਆਬੁਲ ਖੁਰਾਣਾ 'ਚ ਸ. ਰਘੂਰਾਜ ਸਿੰਘ ਦੇ ਘਰ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ 'ਚ ਪੈਰ 1947 'ਚ ਧਰਿਆ ਸੀ। ਉਹ ਭਾਵੇਂ 1957 ਦੀ ਪਹਿਲੀ ਵਿਧਾਨ ਸਭਾ ਚੋਣ ਮਲੌਦ ਹਲਕੇ ਤੋਂ ਕਾਂਗਰਸ ਟਿਕਟ 'ਤੇ ਹੀ ਲੜੇ ਸਨ ਪਰ ਉਦੋਂ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਚੋਣ ਸਮਝੌਤਾ ਸੀ। ਸ. ਬਾਦਲ ਪੰਜਾਬ ਦੀ ਰਵਾਇਤੀ ਲੀਡਰਸ਼ਿਪ 'ਚੋਂ ਵਾਹਦ ਇਕੋ ਇਕ ਅਕਾਲੀ ਜਾਂ ਸਿੱਖ ਆਗੂ ਸਨ। ਜਿਨ੍ਹਾਂ ਕਦੇ ਕਾਂਗਰਸ ਨਾਲ ਸਮਝੌਤਾ ਜਾਂ ਅੰਦਰਖਾਤੇ ਗੰਢਤੁੱਪ ਨਹੀਂ ਕੀਤੀ। ਮੌਕੇ ਵੀ ਬਹੁਤ ਆਏ ਪਰ ਕੇਂਦਰ 'ਚ ਬੈਠੀ ਕਾਂਗਰਸ ਪਾਰਟੀ ਨਾਲੇ ਉਨ੍ਹਾਂ ਕਦੇ ਵੀ ਸੌਦੇਬਾਜ਼ੀ ਨਹੀਂ ਕੀਤੀ।
ਉਹ ਪਹਿਲਾਂ 1970-71 ਵਿਚ ਮੁੱਖ ਮੰਤਰੀ ਰਹੇ। ਫਿਰ ਜੂਨ, 1977 ਤੋਂ ਫਰਵਰੀ 1980 ਤੱਕ ਮੁੱਖੀ ਮੰਤਰੀ ਰਹੇ। ਉਨ੍ਹਾਂ ਦੀਆਂ ਫੋਕਲ ਪੁਆਇੰਟ ਤੇ ਆਦਰਸ਼ ਸਕੂਲ ਜਿਹੀਆਂ ਸਕੀਮਾਂ ਅਜੇ ਤੱਕ ਲੋਕਾਂ ਨੂੰ ਭੁੱਲੀਆਂ ਨਹੀਂ।
ਇਸ ਤੋਂ ਪਹਿਲਾਂ ਉਹ 1969 ਵਿਚ ਤੇ ਫੇਰ 1972 ਵਿਚ ਅਕਾਲੀ ਦੀ ਦਲ ਦੀ ਟਿਕਟ ਤੇ ਵਿਧਾਇਕ ਚੁਣੇ ਗਏ। 1969 ਚ ਗੁਰਨਾਮ ਸਿੰਘ ਵਜ਼ਾਰਤ �ਚ ਉਹ ਵਿਕਾਸ ਮੰਤਰੀ ਰਹੇ। ਐਮਰਜੈਂਸੀ ਦੌਰਾਰਨ ਵੀ ਉਹ ਮੀਸਾ ਅਧੀਨ ਦੋ ਸਾਲ ਜੇਲ੍ਹ 'ਚ ਰਹੇ। 1977 ਵਿਚ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੁਣੇ ਗਏ। ਜਨਤਾ ਸਰਕਾਰ �ਚ ਕੇਂਦਰੀ ਖੇਤੀ ਮੰਤਰੀ ਵੀ ਰਹੇ। 1980 ਤੋਂ 1985 ਵਿਚ ਫੇਰ ਉਹ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਚੁਣੇ ਗਏ। ਜਿਵੇਂ ਕਿ ਸਭ ਨੂੰ ਪਤਾ ਹੈ ਹੁਣ ਸ. ਬਾਦਲ ਲੰਬੀ ਤੇ ਕਿਲ੍ਹਾ ਰਾਏਪੁਰ ਦੇ ਹਲਕਿਆਂ ਤੋਂ ਚੁਣੇ ਗਏ।
ਸ. ਬਾਦਲ ਕਿਸੇ ਖੁਸ਼ੀ ਜਾਂ ਉਦਾਸੀ 'ਚ ਬਹੁਤਾ ਉਤੇਜਕ ਨਹੀਂ ਹੁੰਦੇ। ਰੌਚਿਕ ਤੱਥ ਇਹ ਹੈ ਕਿ ਕੱਲ੍ਹ ਜਦੋਂ ਪੰਜਾਬ ਰਾਜ ਭਵਨ 'ਚ ਰਾਜਪਾਲ ਜਨਰਲ ਛਿੱਬਰ ਨੇ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤਾਂ ਇਸ ਪੱਤਰਕਾਰ ਨੇ ਦੇਖਿਆ ਕਿ ਸ. ਬਾਦਲ ਦੇ ਚਿਹਰੇ ਅਤੇ ਰੌਂਅ �ਚ ਬਹੁਤੀ ਖੁਸ਼ੀ ਜਾਂ ਉਤੇਜਨਾ ਨਹੀਂ ਸੀ। ਸਿਆਸੀ ਵਿਰੋਸਧੀਆਂ ਦੇ ਖਿਲਾਫ ਬੋਲਣ ਵੇਲੇ ਵੀ ਉਹ ਕਾਫੀ ਮਿਣ-ਤੋਲ ਕੇ ਬੋਲਦੇ ਹਨ।
ਸ. ਬਾਦਲ ਦੀ ਸ਼ਖਸੀਅਤ ਦਾ ਇਹ ਵੀ ਇਕ ਗੁਣ ਹੈ ਕਿ ਉਹ ਪਬਲੀਸਿਟੀ ਦੇ ਭੁੱਖੇ ਨਹੀਂ ਹਨ। ਇਕ ਚੋਟੀ ਦੇ ਸਿਆਸਤਦਾਨ ਅਤੇ ਅਕਾਲੀ ਦਲ ਦੇ ਮੁਖੀ ਵਜੋਂ ਪ੍ਰੈ�ਸ ਅਤੇ ਮੀਡੀਆ ਦਾ ਲਾਹਾ ਵੀ ਉਹ ਲੈਂਦੇ ਹਨ ਪਰ ਬੇਲੋੜੀ ਪਬਲੀਸਿਟੀ �ਚ ਉਨ੍ਹਾਂ ਕਦੇ ਰੁਚੀ ਨਹੀਂ ਦਿਖਾਈ।
ਦੋ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਤੇ ਲੁੱਟਮਾਰ ਦੇ ਕੋਈ ਗੰਭੀਰ ਦੋਸ਼ ਨਹੀਂ ਲੱਗੇ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ 'ਤੇ ਪ੍ਰਸ਼ਾਸਨ ਦਾ ਸਿੱਧਾ ਦਖਲ ਦੇਣ ਦਾ ਕੋਈ ਦੋਸ਼ ਲੱਗਾ ਪਰ ਇਸ ਵਾਰ ਇਸ ਇਸ ਪੱਖੋਂ ਉਨ੍ਹਾਂ ਲਈ ਮੁੱਖ ਮੰਤਰੀ ਦੀ ਕੁਰਸੀ ਇਕ ਪਰਖ ਦੀ ਕਸਵੱਟੀ ਬਣੇਗੀ, ਕਿਉਂਕਿ ਉਨ੍ਹਾਂ ਦਾ ਲੜਕਾ ਸੁਖਬੀਰ ਸਿੰਘ ਬਾਦਲ ਐਮ.ਪੀ. ਹੈ। ਦਾਮਾਦ ਆਦੇਸ਼ ਪ੍ਰਤਾਪ ਸਿੰਘ ਲਾਲੀ ਅਤੇ ਭਤੀਜਾ ਮਨਪ੍ਰੀਤ ਸਿੰਘ ਢਿੱਲੋਂ ਵਿਧਾਇਕ ਹਨ। ਦੇਖਣਾ ਇਹ ਹੈ ਕਿ ਕੀ ਹੁਦ ਵੀ ਸ. ਬਾਦਲ ਪ੍ਰਸ਼ਾਸਨ �ਚ ਪਰਿਵਾਰਕ ਮੈਂਬਰਾਂ ਦੀ ਦਖਲਅੰਦਾਜ਼ੀ ਤੋਂ ਬਚੇ ਰਹਿਣਗੇ ਜਾਂ ਨਹੀਂ ਅਤੇ ਕੀ ਇਹ ਮੈਂਬਰ ਉਨ੍ਹਾਂ ਦੀ ਸਿਆਸੀ ਕਮਜ਼ਰੀ ਬਣਦੇ ਹਨ ਜਾਂ ਤਾਕਤ?
ਸ. ਬਾਦਲ ਜਿੰਨੇ, ਨਰਮ ਦਿਸਦੇ ਹਨ, ਪ੍ਰਸ਼ਾਸਨਿਕ ਤੌਰ 'ਤੇ ਅਜਿਹੇ ਨਹੀਂ ਹਨ। 1970 ਵਿਚ ਉਨ੍ਹਾਂ ਦੇ ਮੁੱਖੀ ਮੰਤਰੀ ਕਾਲ ਦੌਰਾਨ ਹੀ ਕਈ ਦਰਜਨ ਨਕਸਲੀ ਕਾਰਕੁਨ ਪੰਜਾਬ ਪੁਲਿਸ ਵਲੋਂ ਕਥਿਤ ਮੁਕਾਬਲਿਆਂ 'ਚ ਮਾਰੇ ਗਏ ਸਨ। ਇਸ ਦਾ ਇਕਬਾਲ ਉਸ ਵੇਲੇ ਦੇ ਆਈ.ਜੀ. ਪੁਲਿਸ ਭਗਵਾਨ ਸਿੰਘ ਦਾਨੇਵਾਲੀਆ ਨੇ ਖੁਦ ਕੀਤਾ ਹੈ।
ਸ. ਬਾਦਲ ਇਕ ਦੂਰਅੰਦੇਸ਼ ਰਾਜਨੀਤਕ ਵੀ ਹਨ। ਇਸ ਦੀ ਇਕ ਉਘੜਵੀਂ ਮਿਸਾਲ ਦਿੱਲੀ �ਚ ਭਾਜਪਾ ਦੀ ਹਮਾਇਤ ਕਰਨਾ ਹੈ। ਦਿੱਲੀ ਅਸੰਬਲੀ ਦੀਆਂ 1993 'ਚ ਹੋਈਆਂ ਚੋਣਾਂ ਦੌਰਾਨ ਸ. ਬਾਦਲ ਨੇ ਉਦੋਂ ਖੁਲ੍ਹੇਆਮ ਭਾਜਪਾ ਦੀ ਡੱਟਵੀਂ ਹਮਾਇਤ ਕੀਤੀ ਸੀ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਉਦੋਂ ਭਾਜਪਾ ਨੂੰ ਕੋਈ ਚਿਮਟੇ ਨਾਲ ਵੀ ਛੋਹਣ ਲਈ ਤਿਆਰ ਨਹੀ ਸੀ ਪਰ ਸ. ਬਾਦਲ ਨੇ ਆਪਣੀ ਪਾਰਟੀ ਦੀ ਤਾਕਤ ਦਿੱਲੀ 'ਚ ਭਾਜਪਾ ਦੇ ਹੱਥ ਵਿਚ ਝੋਕ ਕੇ ਇਕ ਨਵੀਂ ਸ਼ੁਰੂਆਤ ਕੀਤੀ। ਦਿੱਲੀ ਦੇ ਸਿੱਖਾਂ ਦੀ ਹਮਾਇਤ ਕਾਰਨ ਭਾਜਪਾ ਸਰਕਾਰ ਬਣੀ। ਫੇਰ ਮਈ, 1996 ਵਿਚ ਕੁਰਸੀਆਂ ਦਾ ਲਾਲਚ ਛੱਡ ਕੇ ਅਤੇ ਪਾਰਟੀ ਅੰਦਰਲੇ ਵਿਰੋਧ ਦੇ ਬਾਵਜੂਦ ਵੀ ਫਰੰਟ ਸਰਕਾਰ ਦੀ ਥਾਂ ਭਾਜਪਾ ਦੀ ਵਾਜਪਾਈ ਸਰਕਾਰ ਦੀ ਡੱਟਵੀਂ ਹਮਾਇਤ ਦਾ ਰਾਹ ਚੁਣਿਆ। 1993 ਵਿਚ ਦਿੱਲੀ ਤੋਂ ਸ਼ੁਰੂ ਹੋਈ ਸਾਂਝ ਦਾ ਹੀ ਸਿਖਰ ਹੈ - ਅੱਜ ਬਣੀ ਅਕਾਲੀ-ਭਾਜਪਾ ਸਰਕਾਰ ਅਤੇ ਪੰਜਾਬ 'ਚ ਕਾਇਮ ਹੋਈ ਬੇਮਿਸਾਲ ਪੰਜਾਬੀ ਏਕਤਾ।
ਉਨ੍ਹਾਂ ਨੇ 1957 ਵਿਚ ਇਕ ਕਾਂਗਰਸੀ ਵਿਧਾਇਕ ਵਜੋਂ ਆਪਣਾ ਰਾਜਸੀ ਜੀਵਨ ਆਰੰਭ ਕੀਤਾ ਅਤੇ ਆਪਣੇ 40 ਸਾਲ ਦੇ ਲੰਮੇ ਰਾਜਨੀਤਕ ਜੀਵਨ ਦੌਰਾਨ ਉਹ ਦੋ ਵਾਰ ਰਾਜ ਦੀ ਅਕਾਲੀ ਸਰਕਾਰ ਦੀ ਅਗਵਾਈ ਕਰ ਚੁੱਕੇ ਹਨ।
ਇਸੇ ਅਰਸੇ ਦੌਰਾਨ ਉਹ ਕੇਂਦਰੀ ਮੰਤਰੀ ਵੀ ਰਹੇ ਤੇ ਉਨ੍ਹਾਂ ਕੋਲ ਕੇਂਦਰ ਦਾ ਸਪ ਤੋਂ ਵੱਡਾ ਮੰਤਰਾਲਾ ਖੇਤੀਬਾੜੀ ਤੇ ਸਿੰਚਾਈ ਸੀ। ਵੁਹ ਪੰਜਬੀ ਦੀ ਪਹਿਲੀ ਅਕਾਲੀ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿਚ ਵਿਕਾਸ ਮੰਤਰੀ ਸਨ ਅਤੇ ਦੋ ਵਾਰ ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ। ਸ. ਬਾਦਲ ਇਕੋ ਇਕ ਅਜਿਹੇ ਵਿਅਕਤੀ ਹਨ ਜੋ ਲਗਾਤਾਰ 5 ਵਿਧਾਨ ਸਭਾ ਚੋਣਾਂ ਵਿਚ ਜੇਤੂ ਰਹੇ ਹਨ। ਮੌਜੂਦਾ ਕਾਰਜਕਾਲ ਵਿਧਾਇਕ ਵਜੋਂ ਉਨ੍ਹਾਂ ਦਾ 7ਵਾਂ ਹੋਵੇਗਾ।
ਇੰਦਰਾ ਗਾਂਧੀ ਵਲੋਂ ਲਾਈ ਐਮਰਜੰਸੀ ਵਿਰੁੱਧ ਅਕਾਲੀ ਮੋਰਚਾ ਲਾਉਣ ਅਤੇ ਅੰਦਰੂਨੀ ਸੁਰੱਖਿਆ ਐਕਟ (ਮੀਸਾ) ਤਹਿਤ 19 ਮਹੀਨਿਆਂ ਦੀ ਜੇਲ੍ਹ ਕੱਟਣ ਨਾਲ ਮਿਲੀ ਬੇਮਿਸਾਲ ਪ੍ਰਸਿੱਧੀ ਪਿੱਛੋਂ ਸ. ਬਾਦਲ 1977 ਵਿਚ ਲੋਕ ਸਭਾ ਲਈ ਫਰੀਦਕੋਟ ਤੋਂ ਰਿਕਾਰਡ ਫਰਕ ਨਾਲ ਜਿੱਤੇ।
ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ੍ਰੀ ਮੋਰਾਰਜੀ ਦੇਸਾਈ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਪਰ 6 ਮਹੀਨੇ ਪਿੱਛੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਵਾਗਡੋਰ ਉਨ੍ਹਾਂ ਦੇ ਹੱਥ� ਸੌਂਪਣ ਦਾ ਨਿਸ਼ਚਾ ਕਰ ਲਿਆ ਤੇ ਉਹ ਕੇਂਦਰੀ ਵਜ਼ਾਰਤ ਛੱਡ ਆਏ ਜਿਸ ਪਿੱਛੋਂ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੱਤਾ ਗਿਆ।
ਸ. ਬਾਦਲ ਪਹਿਲੀ ਵਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਮਲੌਦ ਵਿਧਾਨ ਸਭਾ ਹਲਕੇ ਤੋਂ 1957 ਵਿਚ ਕਾਂਗਰਸ ਟਿਕਟ 'ਤੇ ਚੋਣ ਜਿੱਤੇ ਸਨ ਜਦੋਂ ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਭਾਰਤੀ ਕਮਿਊਨਿਸਟ ਪਾਰਟੀ ਦੇ ਚਰੰਜੀ ਲਾਲ ਨੂੰ ਇਕ ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਬਾਅਦ ਵਿਚ ਉਨ੍ਹਾਂ ਦੇ ਸ. ਪ੍ਰਤਾਪ ਸਿੰਘ ਕੈਰੋਂ ਨਾਲ ਮਤਭੇਦ ਹੋ ਗਏ ਅਤੇ ਉਹ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਆ ਗਏ ਸਨ। ਸੰਨ 1967 ਵਿਚ ਸ. ਬਾਦਲ ਸ. ਹਰਚਰਨ ਸਿੰਘ ਬਰਾੜ ਕੋਲੋਂ ਗਿੱਦੜਬਾਹਾ ਤੋਂ ਚੋਣ ਹਾਰ ਗਏ ਸਨ।
ਹੁਣ 17 ਸਾਲ ਦੇ ਵਕਫ਼ੇ ਪਿੱਛੋਂ ਉਹ ਰਾਜ ਦੇ ਮੁੱਖ ਮੰਤਰੀ ਬਣੇ ਹਨ।
ਸੰਨ 1992 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਉਨ੍ਹਾਂ ਬਾਈਕਾਟ ਕੀਤਾ ਸੀ। ਉਨ੍ਹਾਂ ਨੇ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ ਅਤੇ 1985 ਵਿਚ ਬਣੀ ਸੁਰਜੀਤ ਸਿੰਘ ਬਰਨਾਲਾ ਵਜ਼ਾਰਤ ਵਿਚ ਸ਼ਾਮਲ ਨਹੀਂ ਸਨ ਹੋਏ।
ਸ. ਬਾਦਲ ਨੇ ਲਾਹੌਰ ਦੇ ਪ੍ਰਸਿੱਧ ਰੋਮਨ ਕ੍ਰਿਸਚੀਅਨ ਕਾਲਜ ਤੋਂ ਬੀ.ਏ. ਕੀਤੀ ਅਤੇ ਭਾਰਤ ਦੇ ਆਜ਼ਾਦ ਹੋਣ ਤੋਂ ਕੇਵਲ ਇਕ ਹਫਤਾ ਪਹਿਲਾਂ ਹੀ ਆਪਣੀ ਡਿਗਰੀ ਪ੍ਰਾਪਤ ਕੀਤੀ।
ਸ. ਬਾਦਲ ਦੀ ਆਪਣੀ ਜਵਾਨੀ ਸਮੇਂ ਤਹਿਸੀਲਦਾਰ ਦੇ ਅਹੁਦੇ �ਤੇ ਨਿਯੁਕਤੀ ਹੋ ਗਈ ਸੀ ਪਰ ਗਿਆਨੀ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਇਹ ਅਹੁਦਾ ਪ੍ਰਵਾਨ ਨਾ ਕਰਨ ਦਿੱਤਾ। ਉਨ੍ਹਾਂ ਨੂੰ ਇਸ ਨੌਜਵਾਨ ਵਿਚ ਬੇਜੋੜ ਰਾਜਸੀ ਸਮਰੱਥਾ ਨਜ਼ਰ ਆਈ ਤੇ ਉਨ੍ਹਾਂ ਨੇ ਸ. ਬਾਦਲ ਨੂੰ ਆਪਣੀ ਸ਼ਰਨ ਵਿਚ ਲੈ ਲਿਆ।
ਬੀ.ਏ. ਪਾਸ ਕਰਨ ਤੋਂ ਤੁਰੰਤ ਬਾਅਦ ਸ. ਬਾਦਲ ਰਾਜਨੀਤੀ ਵਿਚ ਆ ਗਏ ਜਦੋਂ ਉਹ ਪੰਚਾਇਤੀ ਚੋਣਾਂ ਲੜਨ ਪਿੱਛੋਂ ਪਿੰਡ ਦੇ ਸਰਪੰਚ ਚੁਣੇ ਗਏ। ਉਹ 1970 ਵਿਚ ਪਹਿਲੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ, ਜੋ ਉਸ ਸਮੇਂ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ।

Thursday, 8 March 2012
ਹੋਲੀ ਅਤੇ ਹੋਲਾ ਮਹਲਾ
ਹੋਲੀ ਹਿੰਦੁਆਂ ਅਤੇ ਹਿੰਦੌਸਤਾਨੀਆਂ ਦਾ ਧਾਰਮਿਕ ਤੇ ਮੌਸਮੀ ਤਿਉਹਾਰ ਹੈ । ਠੰਢ ਤੇ ਕੋਰੇ ਦੀ ਝੰਬੀ ਹੋਈ ਬਨਾਸਪਤੀ ਨੂੰ ਮੌਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ । ਕੜਾਕੇ ਦੀ ਸਰਦੀ ਨਾਲ ਭੰਨੇ ਹੋਏ ਸਰੀਰ ਕੋਸੀ ਕੋਸੀ ਰੁੂੱਤ ਸ਼ੁਰੂ ਹੋਣ ਨਾਲ ਅੰਗੜਾਈਆਂ ਲੈਣ ਲਗਦੇ ਹਨ । ਬਨਾਸਪਤੀ ਮੌਲਦੀ ਹੈ ਤਾਂ ਕਿਸਾਨ ਦੀ ਰੂਹ ਵੀ ਖੇੜੇ ਵਿਚ ਆਊਂਦੀ ਹੈ । ਉਸਦੀਆਂ ਆਸਾਂ ਨੂੰ ਵੀ ਬੂਰ ਪੈਣ ਲਗਦਾ ਹੈ । ਜਿਥੇ ਦੀਵਾਲੀ ਸਰਦੀ ਰੁਤ ਨੂੰ ਖੁਸ਼ ਆਮਦੀਦ ਕਹਿੰਦੀ ਹੈ, ਉਥੇ ਹੋਲੀ ਅਲਵਿਦ੍ਹਾ ਕਿਉ ਕਿ ਹੁਣ ਗਰਮੀ ਦਾ ਮੌਸਮ ਬੂਹੇ ਤੇ ਦਸਤਕ ਦੇ ਰਿਹਾ ਹੁੰਦਾ ਹੈ ।
ਹਿੰਦੂ ਧਰਮ ਦੇ ਧਾਰਮਿਕ ਗੰਰਥ ਭਾਗਵਤ ਪੁਰਾਣ ਦੇ ਸਤਵੇਂ ਸੰਕ--- ਵਿਚ ਜੋ ਇਸ ਤਿਉਹਾਰ ਹੋਲੀ ਦੇ ਸੰਬੰਧ ਵਿਚ ਕਥਾ ਆਉਂਦੀ ਹੈ, ਉਸਦਾ ਸਾਰੰਸ਼ ਇਹ ਹੈ ਕਿ ਦੋ ਭਰਾ ਜੋ ਕਿ ਸਵਰਗਾਂ ਵਿਚ ਪਹਿਰੇਦਾਰ ਸਨ ਇਕ ਵਾਰ ਰਿਸ਼ੀਆਂ (ਸਨਦਾਇਕ) ਦੇ ਸਰਾਪ ਦੇਣ ਤੇ ਦੈਂਤ ਜੋਨੀ ਵਿਚ ਪੈ ਗਏ । ਨਾਮ ਸਨ ਹਰਣਾਖਸ਼ ਅਤੇ ਹਿਰਨਕਸ਼ੁਪ। ਇਕ ਇਨ੍ਹਾਂ ਦੀ ਭੈਣ ਸੀ ਹੋਲਿਕਾ । ਹਰਣਾਖਸ਼ ਦਾ ਬੱਧ ਵਿਸ਼ਨੂ ਦੇ ਅਵਤਾਰ ਨੇ ਬਰਾਹ ਦਾ ਰੂਪ ਧਾਰ ਕੇ ਕੀਤਾ ਤੇ ਹਿਰਨਕਸ਼ਪ ਨੇ ਬਹੁਤ ਤਪਸਿਆ ਕਰਕੇ ਅਨੇਕਾਂ ਵਰ ਪ੍ਰਾਪਤ ਕਰ ਲਏ ਤੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿਤਾ । ਪਰ ਬਗਾਵਤ ਘਰ ਵਿਚੌਂ ਹੀ ਉਠ ਖੜੀ ਹੋਈ । ਉਹ ਸੀ ਪ੍ਰਹਿਲਾਦ ਜੋ ਪ੍ਰਭੂ ਭਗਤ ਸੀ ਜਿਸਨੇ ਦਲੇਰੀ ਨਾਲ ਪਿਤਾ ਦਾ ਨਾਮ ਜਪਣ ਤੋਂ ਇਨਕਾਰ ਕਰ ਦਿਤਾ । ਉਸਨੂੰ ਅਨੇਕਾਂ ਤਸੀਹੇ ਦਿੱਤੇ ਗਏ । ਗੁਰਬਾਣੀ ਦਾ ਫ਼ਰਮਾਨ ਹੈ ,
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ, ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ (ਭੈਰਉ ਮਹਲਾ 3)
ਅਖੀਰ ਵਿਚ ਪ੍ਰਹਿਲਾਦ ਦੀ ਭੂਆ ਹੋਲਿਕਾ ਕਹਿਣ ਲਗੀ, "ਮੈਨੂੰ ਸ਼ਿਵਾ ਦਾ ਵਰ ਪ੍ਰਾਪਤ ਹੈ । ਅੱਗ ਮੈਨੂੰ ਸਾੜ ਨਹੀਂ ਸਕਦੀ ਕਿੳਂੁਕਿ ਸ਼ਿਵ ਦੀ ਬਖਸ਼ਿਸ਼ (ਸਿਰੋਪਾਉ) ਚਾਦਰ ਮੇਰੇ ਕੋਲ ਹੈ । ਮੈਂ ਬੁਕਲ ਮਾਰਕੇ ਪ੍ਰਹਿਲਾਦ ਨੂੰ ਅੱਗ ਵਿਚ ਲੈਕੇ ਬੈਠ ਜਾਂਦੀ ਹਾਂ । ਜਦੋਂ ਅੱਗ ਦਾ ਸੇਕ ਲ਼ੱਗਾ ਜਾਂ ਤਾਂ ਬਾਲਕ ਸਾਡਾ ਕਿਹਾ ਮੰਨ ਜਾਏਗਾ ਨਹੀਂ ਤਾਂ ਅੱਗ ਵਿਚ ਸੜ ਜਾਏਗਾ। ਚੁਨਾਚਿ ਇਵੈ ਹੀ ਕੀਤਾ ਗਿਆ ਪ੍ਰੰਤੂ ਬਾਲਕ ਬਚ ਗਿਆ ਕਿਂਉ ਕਿ ਹਵਾ ਦਾ ਝਉਂਕਾ ਆਇਆ ਤੇ ਚਾਦਰ ਖੁਲ੍ਹ ਕੇ ਪ੍ਰਹਿਲਾਦ ਦੁਆਲੇ ਲਿਪਟ ਗਈ ਤੇ ਹੋਲਿਕਾ ਸੜ ਗਈ । ਧਰਮੀ ਬਾਲਿਕ ਦੀ ਜਿੱਤ ਤੇ ਪ੍ਰਭੂ ਭਗਤਾਂ ਨੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਨਾਮ ਹੋਲੀ ਰੱਖ ਦਿਤਾ । ਕਿਉਂਕਿ ਮੇਰਾ ਮਹਾਨ ਭਾਰਤ ਵਰਸ਼ ਸਦੀਆਂ ਗੁਲਾਮ ਰਿਹਾ ਹੈ ਤੇ ਗੁਲਾਮਾਂ ਦਾ ਵੀ ਗੁਲਾਮ ( ਅਲਤਮਸ਼ , ਬਲਬਨ , ਰਜ਼ੀਆ ਸੁਲਤਾਨ) ਰਹਿਣ ਦਾ ਇਸ ਨੂੰ ਮਾਣ ਪ੍ਰਾਪਤ ਹੈ । ਗੁਲਾਮੀ ਸਾਡੇ ਜ਼ਿਹਨ ਵਿਚ ਇੰਨਾ ਘਰ ਕਰ ਗਈ ਹੈ ਕਿ ਅੱਜ ਅਜ਼ਾਦ ਹੋਣ ਤੋਂ ਬਾਅਦ ਵੀ ਸਾਡੀ ਤਰਜਿ ਜ਼ਿੰਦਗੀ ਵਿਚ ਕੋਈ ਫ਼ਰਕ ਨਹੀਂ ਪਿਆ । ਜਦੋਂ ਗੁਲਾਮ ਕੌਮਾਂ ਕੋਈ ਤਿਉਹਾਰ ਜਾਂ ਦਿਨ ਦਿਹਾੜਾ ਮਨਾਉਂਦਿਆਂ ਹਨ ਉਸ ਵਿਚ ਸਾਡੀ ਗੁਲਾਮ ਜ਼ਿਹਨੀਅਤ ਦਾ ਝਲਕਾਰਾ ਅਕਸਰ ਦਿਸ ਹੀ ਪੈਂਦਾ ਹੈ । ਧਾਰਮਿਕ ਤਿਉਹਾਰਾਂ ਵੀ ਅਸੀਂ ਪਸ਼ੁਆਂ ਵਾਂਗ ਖੌਰੂ ਪਾਉਣ ਤੋਂ ਨਹੀਂ ਹਟਦੇ । ਪਿੰਡਾਂ ਵਿਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ (ਅੱਜ ਤੋਂ ਪੰਜਾਹ ਪਚਵੰਜਾ ਸਾਲ ਪਹਿਲਾਂ ) ਬੀਬੀਆਂ ਸਿਆਣੀ ਉਮਰ ਦੀਆਂ ਬਾਲਟੀਆਂ ਵਿਚ ਗੋਹਾ ਘੋਲਕੇ ਇਕ ਦੂਜੀ ਤੇ ਸੁੱਟ ਕੇ ਇਹ ਪਵਿਤਰ ਤਿਉਹਾਰ ਮਨਾਉਦੀਂਆਂ ਤੇ ਆਦਮੀ ਹੱਥਾਂ ਨੂੰ ਤੇਲ ਲਾਕੇ ਤਵੇ ਦੀ ਕਾਲਖ ਇਕ ਦੂਜੇ ਦੇ ਮੂੰਹਾਂ ਤੇ ਮਲਦੇ ਸ਼ਾਮ ਪੈਂਦਿਆਂ ਤੱਕ ਕਈਆਂ ਦੇ ---- ਪਾਟੇ ਹੁੰਦੇ ।
ਬਹੁਤ ਪੁਰਾਣੀ ਗੱਲ ਨਹੀਂ ਮੈਂ 1970 ਵਿਚ ਹਜੂਰ ਸਾਹਿਬ (ਨੰਦੇੜ) ਦਰਸ਼ਨ ਕਰਨ ਗਿਆ । ਮੇਰੇ ਨਾਲ ਕੁਝ ਫ਼ੌਜੀ ਜਵਾਨ ਵੀ ਮੇਰੀ ਪਲਟਨ 14 ਪੰਜਾਬ (ਨਾਭਾ ਅਕਾਲ) ਦੇ ਸਨ । ਉਸ ਵੇਲੇ ਸਚਖੰਡ ਹਜੂਰ ਸਾਹਿਬ ਦੇ ਸਰਬਰਸ ਸਨ । ਸ੍ਰ: ਸੁਦਾਗਰ ਸਿੰਘ ਸ਼ੰਕਰ ਜਿਲ੍ਹਾ ਜਲੰਧਰ ਦੇ ਜੋ ਕਿ ਕੁਝ ਸਾਲ ਪਹਿਲਾਂ ਹੀ ਸਰੀ ਵਿਚ ਗੁਰਪੁ--- ਸਿਧਾਰੇ ਹਨ । ਉਨ੍ਹਾਂ ਮੈਨ੍ਹੰ ਦੱਸਿਆ ਕਿ ਹੋਲੇ ਮਹੱਲੇ ਤੇ ਡੇਢ ਕੁਆਂਟਲ ਰੰਗ ਗੁਰਦੁਆਰੇ ਦੇ ਫੰਡ ਵਿਚੋਂ ਖਰੀਦ ਕੇ ਦਿੱਤਾ ਜਂਾਦਾ ਹੈ । ਕੁਝ ਸਮਾਂ ਪਹਿਲਾਂ ਹੋਈ ਇਕ ਘਟਨਾ ਦਾ ਜ਼ਿਕਰ ਭੀ ਉਨ੍ਹਾਂ ਸੁਣਾਇਆ ਜਦੋਂ ਇਸ ਦਿਨ ਤੇ ਪੰਜਾਬ ਤੋਂ ਆਏ ਗੁਰਸਿਖਾਂ ਦੇ ਪਰਵਾਸ ਦੀਆਂ ਕੁਝ ਨੌ-ਜਵਾਨ ਲੜਕੀਆਂ ਦੇ ਮੂੰਹਾਂ ਤੇ (---------------) ਮੁੰਡੇ ਜਬਰਦਸਤੀ ਰੰਗ ਮਲਣ ਤੇ ਬੇਹੂਦੀਆਂ ਹਰਕਤਾਂ ਕਰਨ ਲਗ ਪਏ । ਉਦੋਂ ਬਹੁਤ ਹੀ ਖੂਨ ਖਰਾਬਾ ਹੋ ਜਾਣਾ ਸੀ ਜੇ ਕਰ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦੇ ਜਾਂ ਨਸ਼ੀਨ ਨਾਂ ਵਿਚ ਪੈਂਦੇ । ਉਨ੍ਹਾਂ ਦੀ ਧਾਰਮਿਕ ਤੇ ਸਤਿਕਾਰੀ ਸ਼ਖ਼ਸੀਅਤ ਸਦਕਾ ਖੂਨੀ ਕਾਂਡ ਹੋਣੋ ਬਚ ਗਿਆ ।
ਪਰ ਇਹ ਸਬ ਕੁਝ ਤਾਂ ਹੁਣ ਵੀ ਹੁੰਦਾ ਹੈ । ਇਸੇ ਦਿਨ ਤੇ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਅਮੀਰ ਪਰਵਾਰਾਂ ਦੇ ਬਿਗੜੇ ਕਾਕੇ ਮੋਟਰ ਸਾਈਕਲਾਂ ਤੇ ਕਾਰਾਂ ਤੇ ਉਹ ਖਰੂਦ ਪਾਉੰਦੇ ਹਨ ਕਿ ਸ਼ਰਮ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ । ਇਹ ਸਭ ਸਾਡੀ ਗੁਲਾਮੀ ਜ਼ਹਿਨੀਅਤ ਦਾ ਪ੍ਰਗਟਾਵਾ ਹੀ ਹੈ । ਪਹਿਲਾਂ ਤਾਂ ਪੁਲਿਸ ਥੋੜੇ ਕੀਤੇ ਹੱਥ ਹੀ ਨਹੀਂ ਪਾਉਂਦੀ ਜੇ ਕਿਤੇ ਪਬਲਿਕ ਦੇ ਰੋਹ ਕਾਰਨ ਕੁਝ ਦਿਖਾਵੇ ਮਾਤਰ ਕਾਰਵਾਈ ਹੁੰਦੀ ਹੈ ਤਾਂ ਰਾਜਨੀਤਕ ਅਸਰ ਰਸੂਖ ਵਰਤ ਕੇ ਅਗਲੇ ਦੂਜੇ ਦਿਨ ਬਾਹਰ ਆ ਜਾਂਦੇ ਹਨ ।
ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ----------------- ਵਿਚੋਂ ਕੱਢ ਕੇ ਗੁਲਾਮੀ ਦੇ ਸੰਗਲਾਂ ਨੂੰ ਕੱਟਣ ਲਈ ਜੰਗਾਂ ਵਲ ਪ੍ਰੇਰਨ ਲਈ ਇਸ ਤਿਉਹਾਰ ਦੀ ਚੋਣ ਕੀਤੀ ਤੇ ਨਾਮ ਵੀ ਚੜ੍ਹਦੀ ਕਲਾ ਵਾਲਾ ਹੋਲਾ-ਮਹੱਲਾ ਰੱਖਿਆ । ਇਸ ਦਾ ਆਰੰਭ ਵੀ ਉਨ੍ਹਾਂ ਇਸ ਦੇ ਨਾਮ ਉਪਰ ਇਹ ਕਿਲਾ ਬਣਾਕੇ ਹੋਲ ਗੜ੍ਹ ਤੋਂ ਕੀਤਾ । ਮਹਾਨ ਕੋਸ਼ ਦੇ ਕਰਤਾ ਸ੍ਰ: ਕਾਹਨ ਸਿੰਘ ਜੀ ਨਾਭਾ ------ ਇਉਂ ਕਰਦੇ ਹਨ, " ਹੋਲ ਗੜ੍ਹ, ਅਨੰਦਪੁਰ ਦਾ ਇਕ ਕਿਲਾ , ਇਸੇ ਥਾਂ ਦਸ਼ਮੇਸ਼ ਨੇ ਦੀਵਾਨ ਲਗਾ ਕੇ ਸੰਮਤ 1757 ਚੇਤਹ ਵਦੀ ਇਕ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ।"
ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਬਗੈਰ ਬਲ ਦੇ ਬੰਧਨ ਪੈ ਜਾਂਦੇ ਹਨ । ਫਿਰ ਕੋਈ ਉਪਾ ਨਹੀਂ ਹੋ ਸਕਦਾ । ਉਪਾ ਕੇਵਲ ਇਕ ਹੀ ਹੈ ਤੇ ਉਹ ਹੈ ਬਲ, ਸ਼ਕਤੀ । ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਉਨ੍ਹਾਂ ਦੇ ਸਾਹਮਣੇ ਸਨ:
ਦੋਹਰਾ ॥ ਬਲੁ ਛੁਟਕਿੳ ਬੰਧਨ ਪਰੇ, ਕਛੂ ਨ ਹੋਤ ਉਪਾਇ ॥

ਕਹੁ ਨਾਨਕ ਅਬ ੳਟ ਹਰਿ, ਗਜ ਜਿਉ ਹੋਹੁ ਸਹਾਇ ॥ਇਸ ਦਾ ਉਤਰ ਵੀ ਅਗਲੇ ਹੀ ਸਲੋਕ ਵਿਚ ਹੈ ,
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੇ ਹਾਥ ਮੈ ਤੁਮਹੀ ਹੋਤ ਸਹਾਇ ॥
ਇਹ ਵੀ ਅਟੱਲ ਸਚਿਆਈ ਹੈ ਕਿ ਵਾਹਿਗੁਰੂ ਭੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜੋ ਬੰਧਨ ਕਟਣ ਲਈ ਬਲ ਧਾਰ ਲੈਂਦੇ ਨੇ । ਰਾਜ ਭਾਗ ਕੋਈ ਕਿਸੇ ਨੂੰ ਥਾਲੀ ਵਿਚ ਪਰੋਸ ਕੇ ਨਹੀਂ ਦੇਂਦਾ, ਹਿੱਕ ਦੇ ਬਲ ਨਾਲ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾਂਦੇ ਹਨ ।ਕੋਈ ਕਿਸੀ ਕੋ ਰਾਜ ਨ ਦੇ ਹੈਂ। ਜੋ ਲੇ ਹੈਂ ਨਿਜ ਬਲ ਸੇ ਲੇ ਹੈਂ।ਜੋ ਕੌਮਾਂ ਵਿਲਾਸੀ ਜੀਵਨ ਦੀਆਂ ਆਦੀ ਹੋ ਜਾਂਦੀਆਂ ਨੇ, ਸ਼ਰਾਬ, ਸ਼ਬਾਬ ਤੇ ਕਬਾਬ ਦੀ ਦਲ ਦਲ ਵਿਚ ਫੱਸ ਜਾਂਦੀਆਂ ਹਨ, ਉਹ ਹੀ ਬਲ ----- ਹੋਕੇ ਬਲ ਵਾਲਿਆਂ ਦੇ ਅਧੀਨ ਹੋ ਜਾਂਦੀਆਂ ਨੇ । ਹੋਲਾ ਮੱਹਲਾ ਸਾਡੇ ਲਈ ਦਸ਼ਮੇਸ਼ ਜੀ ਦਾ ਸਦੀਵੀ ਸੰਦੇਸ਼ ਹੈ । ਹਮੇਸ਼ਾ ਬਲਵਾਨ ਬਣੋ ਤਨ ਦੇ ਵੀ ਤੇ ਮਨ ਦੇ ਵੀ। ਆਉ ਅਸੀਂ ਹੋਲਾ ਮਹੱਲਾ ਮਨਾਈਏ । ਇਸ ਆਸ਼ੇ ਨੂੰ ਮੁਖ ਰਖਕੇ ਕਿ ਅਸੀਂ ਆਪਣੇ ਮਾਰਸ਼ਲ ਆਰਟ ਨੂੰ ਹਮੇਸ਼ਾਂ ਜੀਂਉਦਾਂ ਰਖਣਾ ਹੈ ।
Subscribe to:
Comments (Atom)