ਸਤਿ ਸ੍ਰੀ ਅਕਾਲ ਸੋਚਾਂ ਦਾ ਸਿਰਨਾਮਾਂ ਬਲੋਗ ਤੇ ਝਾਤੀ ਮਾਰਨ ਲੲੀ ਤਹਿ ਦਿਲੋ ਧੰਨਵਾਦ ਜੀ ਆਇਆ ਨੂੰ " ਯਾਦਾਂ ਅੱਗੇ ਮੈ ਹਾਰ ਗਿਆਂ ਸੋਚਾਂ ਦਾ ਸਿਰਨਾਮਾਂ ਲੱਭਦਾਂ "

Sunday, 29 January 2012

ਅਨਮੋਲ ਵਿਚਾਰ

ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜਿੰਦਗੀ ਜਿਉਣੀ ਚਾਹੀਦੀ ਹੈ, ਖਾਹਿਸ਼ਾਂ ਦੇ ਮੁਤਾਬਕ ਨਹੀਂ |
ਕਿਉਂਕਿ ਜ਼ਰੂਰਤਾਂ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ, ਪਰ ਖਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ |

- ਅਗਿਆਤ

ਅੱਜ ਦਾ ਮੌਕਾ ਇਧਰ-ਉਧਰ ਘੁੰਮ ਕੇ ਗੁਆ ਦੇਵੋ, ਕੱਲ੍ਹ ਨੂੰ ਵੀ ਉਹੀ ਗੱਲ ਹੋਵੇਗੀ ਅਤੇ ਫਿਰ ਹੋਰ ਜ਼ਿਆਦਾ ਸੁਸਤੀ ਆਏਗੀ - ਸ਼ੈਕਸਪੀਅਰ

 

Tuesday, 24 January 2012

ਕੁੱਝ ਪਲ

ਜਿੰਦਗੀ ਚ ਕੁੱਝ ਪਲ ਅਜਿਹੇ ਘਟਦੇ ਜੋ ਸਾਨੂੰ ਸਭ ਤਰਾਂ ਦੇ ਫਿਕਰ ਭਾਵ ਝਮੇਲੇ ਭੁਲਾ ਕਿ ਇੱਕ ਅਜਿਹਾ ਸਕੂਨ ਦਿਦੇ ਹਨ ਜੋ ਸਾਨੂੰ ਕਈ ਵਾਰ ਚਹੁਣ ਤੇ ਵੀ ਪ੍ਰਾਪਤ ਨਹੀ ਹੁੰਦਾ ਇਹ ਪਲ ਸਾਡੇ ਦਿਲ ਅਤੇ ਦਿਮਾਗ ਉਪਰ ਇਕ ਮਿੱਠੀ ਜਿਹੀ ਅਲੋਕਿਕ ਛਾਪ ਛੱਡ ਜਾਦੇ ਹਨ । ਜਿਸ ਨੂੰ ਭਵਿਖ ਵਿੱਚ ਯਾਦ ਕਰਕੇ ਮੁੜ ਉਸੇ ਤਰਾ ਦਾ ਸਕੂਨ ਮਹਿਸੂਸ ਕੀਤਾ ਜਾ ਸਕਦਾ ਹੈ ।

Friday, 20 January 2012

ਬਾਬਾਂ ਜੀ

ਭਖਵੇ ਕੱਪੜੇ ਪਾ ਕੇ ਮੱਥੇ ਤੇ ਤਿਲਕ ਲਗਾ ਕੇ ਗਲ ਵਿੱਚ ਮਾਲਾ ਪਾ ਕੇ ਗਲੀਆ ਚ ਘੁੰਮਦੇ ਫਿਰਦੇ ਆ
ਬਾਬਾਂ ਜੀ ਅਖਵਾਉਦੇ ਆ ਪੁੱਠੀਆ ਸਿੱਧੀਆ ਗੱਲਾ ਦੱਸ ਕੇ ਲੋਕਾ ਨੂੰ ਮਗਰ ਲਾਉਦੇ ਆ ਲੋਕਾ ਦੇ ਭਲੇ ਦਾ ਤਾ ਪਤਾਂ ਨੀ ਪਰ ਆਪ ਪੂਰੀ ਐਸ਼ ਕਰਦੇ ਆ

Thursday, 19 January 2012

ਦਿਲਜੀਤ ਨੇ ਰੱਜ ਕੇ ਪਾਇਆ ਗੰਦ - ਪੰਜਾਬੀ ਖਬਰ

ਦੋਸਤੋਂ ਪੰਜਾਬੀ ਗਾਇਕੀ ਦਾ ਪੱਧਰ ਐਨਾ ਕੁ ਥੱਲੇ ਡਿੱਗ ਸਕਦਾ...ਅੱਜ ਪਤਾ ਲੱਗਿਆ ਜਦੋਂ ਪੰਜਾਬੀ ਦੇ ਮਕਬੂਲ ਗਾਇਕ ਦਿਲਜੀਤ ਦੀ ਕਰਤੂਤ ਦੇਖੀ...ਗਾਇਕ ਸਾਹਬ ਨੇ ਇਸ ਵਾਰੀ ਆਪਣੇ ਗਾਣੇ ਦੇ ਬੋਲਾਂ ਵਿਚ 15 ਸਾਲਾਂ ਦੀਆਂ ਕੁੜੀਆਂ ਨੂੰ ਵੀ ਨਹੀਂ ਬਖ਼ਸ਼ਿਆ...ਗਾਣੇ ਦੇ Bol ਕੁਝ ਏਸ ਤਰ੍ਹਾਂ ਨੇ : "ਕਿਵੇਂ ਸਹਿਲੇਂਗੀ ਤੂੰ ਦਿਲ ਉੱਤੇ ਸੱਟ ਸੋਹਣੀਏਂ, ਤੂੰ ਅਜੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ" ਇਸ ਗੀਤ ਨੂੰ ਲਿਖਣ ਲੱਗਿਆਂ ਗੀਤਕਾਰ ਵੀਤ ਬਲਜੀਤ ਨੇ ਜਿੱਥੇ ਕੋਈ ਸ਼ਰਮ ਨੀ ਕੀਤੀ ਉੱਥੇ ਦਿਲਜੀਤ ਨੇ ਇਹ ਗੀਤ ਗਾ ਕੇ ਅਤੇ ਵੀਡੀਓ ਵਿਚ ਬਹੁਤ ਵਧੀਆ ਤਰੀਕੇ ਨਾਲ ਗੰਦ ਪਾ ਕੇ ਇਕ ਨਵਾਂ ਮਾਰਕਾ ਮਾਰਿਆ ਹੈ। ਅਣਖੀ ਪੰਜਾਬੀਓ ਹੁਣ ਇਹ ਪੰਜਾਬੀ ਮਾਂ ਬੋਲੀ ਦੇ ਅਖੌਤੀ ਸੇਵਕ ਤੁਹਾਡੀ ਨਿੱਕੀਆਂ ਨਿੱਕੀਆਂ ਨਾਬਲਗ ਮਾਸੂਮ ਧੀਆਂ - ਭੈਣਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਜਲਦ ਹੀ ਇਹ ਗੀਤ ਸਾਰੇ ਚੈਨਲਾਂ ਉੱਤੇ ਪ੍ਰਸਾਰਿਤ ਹੋ ਕੇ ਤੁਹਾਡੇ ਘਰਾਂ ਤੱਕ ਪਹੁੰਚਣ ਜਾ ਰਿਹਾ ਹੈ। ਬਾਈ ਦਿਲ ਤਾਂ ਕਰਦਾ ਇਹਨਾਂ ਗੰਦ ਪਾਉਣ ਵਾਲਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਗੋਲੀ ਮਾਰ ਦਿੱਤਾ ਜਾਵੇ ਪਰ ਇਹਨਾਂ ਨੂੰ ਮਸਤਾਇਆ ਵੀ ਅਸੀਂ ਹੈ। ਇਨ੍ਹਾਂ ਨੂੰ ਇਨ੍ਹਾਂ ਕੁ ਸਿਰ ਚੜ੍ਹਾ ਲਿਆ ਕਿ ਇਹ ਆਪਣੀ ਔਕਾਤ ਭੁਲ ਕੇ ਪੰਜਾਬੀ ਸ਼੍ਰੋਤਿਆਂ ਅੱਗੇ ਭੱਦੀ ਸ਼ਬਦਾਵਲੀ ਵਾਲੇ ਗੀਤ ਅਤੇ ਵੀਡੀਓ ਪੇਸ਼ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਲਗਦਾ ਇਹਨਾਂ ਦੀ ਧੀ-ਭੈਣ ਜਾਂ ਮਾਂ ਨਹੀਂ ਰਹਿੰਦੀ ਜੋ ਇਸ ਨੂੰ ਇਸ ਦੀਆਂ `ਆਧੁਨਿਕਤਾ` ਦੇ ਨਾਮ `ਤੇ ਕੀਤੀਆਂ ਜਾ ਰਹੀਆਂ ਇਹਨਾਂ `ਕਰਤੂਤਾਂ` ਲਈ ਲਾਹਨਤਾਂ ਪਾ ਸਕੇ। ਅਜਿਹੇ ਗੀਤਕਾਰਾਂ ਅਤੇ ਗਾਇਕਾਂ ਨੂੰ ਨਸੀਹਤ ਦਿੰਦਿਆ ਕਦੇ ਭਗਵੰਤ ਮਾਨ (Bhagwant mann)ਬਾਈ ਨੇ ਲਿਖਿਆ ਸੀ : "ਜਦੋਂ ਵਜਦੇ ਸਪੀਕਰਾਂ 'ਚ ਐਹੋ ਜਿਹੇ ਗਾਣੇ, ਕੰਨਾਂ ਵਿਚ ਉਂਗਲਾਂ ਪਾ ਲੰਘਦੇ ਸਿਆਣੇ। ਮਾਨ ਕਰੇ ਬੇਨਤੀ ਓ ਗੀਤ ਗਾਓ ਚੱਜਦੇ, ਸਸਤੀਆਂ ਸ਼ੋਹਰਤਾਂ ਦੇ ਪਿੱਛੇ ਕਾਹਨੂੰ ਭੱਜਦੇ। ਸੇਵਾ ਹੋ ਗਈ ਬਥੇਰੀ ਸੱਭਿਆਚਾਰ ਦੀ ਓ ਬੰਦ ਹੁਣ ਕਲਮ ਕਰੋ... ਹਰ ਕੁੜੀ ਨੂੰ ਮਾਸ਼ੂਕ ਕਹਿਣ ਵਾਲਿਓ ਮਾੜੀ ਮੋਟੀ ਸ਼ਰਮ ਕਰੋ... ਕ੍ਰਿਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਜਰੂਰ ਦੇਓ... ਇਹ ਖਬਰ ਮੈਨੂੰ ਫੇਸਬੁੱਕ ਤੋਂ ਮਿਲੀ,

ਸੁੰਨ ਸਾਨ ਰਾਹ

ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ ਕਿਉਂ ਉੱਜੜੇ-ਉੱਜੜੇ ਵੇਹੜੇ ਨੇ ਕੀ ਵੱਖ ਮੈਥੋਂ ਮੇਰਾ ਯਾਰ ਹੋਇਆ ਸਭ ਰੁੱਸੇ ਖੁਸੀਆਂ ਖੇੜੇ ਨੇ ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ

Wednesday, 18 January 2012

ਨਵੀ ਪਨੀਰੀ

ਨਾ ਉਹ ਸ਼ੋਕ ਰਿਹਾਂ ਪੜਾਈਆ ਦਾ, ਨਾ ਉਹ ਸ਼ੋਕ  ਖੇਡਾਂ ਦਾ ,
 ਸ਼ੋਕ ਪਾ ਲਿਆ ਅੱਜ ਦੀ ਪਨੀਰੀ ਨੇ ਬਸ ਸੋਹਣੀਆ ਚੀਜੀਆਂ ਦਾ

Monday, 16 January 2012

।। ਅਜੋਕੇ ਸਮੇ ਦੀ ਅਸਲ੍ਹੀਅਤ ਦੱਸਦਾ ਹੈ ਗਿੱਪੀ ਗਰੇਵਾਲ ਦਾ ਗੀਤ ਪਰਿਵਾਰ ਵਾਰਿਆਂ ਸੀ....'' ਇਹ ਪਰਿਵਾਰ ਪਾਲਦੇ ਨੇ "..

ਮੱਥੇ ਟੇਕ ਟੇਕ ਬਾਬਿਆਂ ਨੂੰ, ਸਿੱਖੀ ਚਾੜ੍ਹਤੀ ਧੱੜੇਬਾਜੀਆਂ ਨੂੰ।

ਰਹੀ ਅੱਜ ਕੌਮ ਸਾਰੀ, ਗੁਰੂ ਦੀ ਸਿੱਖਿਆ ਮਨੋਂ ਵਿਸਾਰੀ।

ਮੱਥੇ ਟੇਕ ਟੇਕ ਬਾਬਿਆਂ ਨੂੰ, ਸਿੱਖੀ ਚਾੜ੍ਹਤੀ ਧੱੜੇਬਾਜੀਆਂ ਨੂੰ।
ਕੋਈ ਕਹਿੰਦਾ ਮੈ ਅੰਖਡ ਕੀਰਤਨੀਆ ਹਾਂ, ਕੋਈ ਕਹਿੰਦਾ ਮੈ ਟਕਸਾਲੀ ਹਾਂ।

ਕੋਈ ਆਪਣੇ ਆਪ ਨੂੰ ਨਾਨਕਸਰੀਆ ਕਹਿਲਾਵੇ।

ਗੁਰੂ ਗ੍ਰੰਥ ਜੀ ਦਾ ਨਾ ਕੋਈ ਆਪਣੇ ਆਪ ਨੂੰ ਸਿੱਖ ਅਖਾਵੇ।
ਕੋਈ ਠਾਕੁਰ ਸਿੰਘ ਨੂੰ ਮਹਾਨ ਕਹੀ ਜਾਂਦਾ ਹੈ,

ਜਦ ਕਿ ਗੁਰੂ ਦੀ ਹਜੂਰੀ ਵਿੱਚ ਕੂਫਰ ਉਹ ਤੋਲੀ ਜਾਂਦਾ ਹੈ।

ਭੂਤਾਂ ਪ੍ਰੇਤਾਂ ਤੇ ਸੁਖਨਾ ਵਰਗੀਆਂ ਕਹਾਣੀਆਂ ਗੁਰੂ ਨਾਲ ਜੋੜੀ ਜਾਂਦਾ ਹੈ।

ਹਰੀ ਸਿੰਘ ਰੰਧਾਵੇ ਨੇ ਤਾ ਗੱਲ ਨੂੰ ਹੀ ਮੁਕਾ ਦਿੱਤਾ

ਔਰਤ ਨੂੰ ਅਪਵਿੱਤਰ…    Continue

Friday, 13 January 2012

ਲੋਹੜੀ

ਰੰਗੂਵਾਲ .ਕੋਮ ਵੱਲੋ ਸਾਰਿਆ ਨੂੰ ਲੋਹੜੀ ਦੀਆ ਲੱਖ-ਲ਼ੱਖ ਵਧਾਈਆ.
 ਇਹ ਤਿਉਹਾਰ ਨਿਘ ਤੇ ਮੋਹ ਭਰਿਆ ਹੈ। ਇਸ ਤਿਉਹਾਰ ਤੇ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਕੁਝ ਵਕਤ ਇਕੱਠਿਆਂ ਹਾਸਾ ਠੱਠਾ ਕਰਦਿਆਂ, ਨੱਚਦਿਆਂ, ਝੂਮਦਿਆਂ ਗੁਜਾਰਦੇ ਨੇ। ਸ਼ਾਲਾ ਇਹ ਲੋਹੜੀ ਹਰੇਕ ਇਨਸਾਨ ਲਈ ਉਸਦੇ ਸੱਜਣਾਂ ਦੀ ਪਹਿਲੀ ਮੁਲਾਕਾਤ ਵਾਂਗੂ ਹੈ
ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਦੀ ਦਿਖ ਧੁੰਦਲੀ ਨਾ ਹੋਣ ਦੇਈਏ ।ਸਾਲ ਬਾਅਦ ਆਇਆ ਇਹ ਦਿਨ ਸਾਡੀਆਂ ਸਾਂਝਾਂ ਵਿਚ ਪੁਖਤਗੀ ਲਿਆਵੇ।

Saturday, 7 January 2012

ਚੋਣ ਸਰਗਰਮੀਆ

ਪਿੰਡ ਵਿੱਚ ਚੋਣ ਸਰਗਰਮੀਆ ਜੋਰਾ ਤੇ ,ਵਰਕਰ ਆਪਣੀ - ਆਪਣੀ ਪਾਰਟੀ ਦੇ ਹਕ ਵਿੱਚ ਵੋਟਾ ਵਟੋਰਨ ਲਈ ਮੈਦਾਨ ਵਿੱਚ .ਇਸ ਵਾਰ ਪਿੰਡ ਹਲਕਾ ਦਾਖ਼ਾ ਅੰਡਰ ਹੈ .. ਜਿਸ ਕਾਰਨ ਅਕਾਲੀ ਵਰਕਰਾ ਵੱਲੋ ਸ.ਮਨਪ੍ਰੀਤ ਸਿੰਘ ਇਯਾਲੀ ਦੇ ਹਕ ਵਿੱਚ ਤੇ ਕਾਂਗਰਸੀ ਵਰਕਰਾ ਵੱਲੋ ਸ. ਜਸਵੀਰ ਸਿੰਘ ਜੱਸੀ ਖੰਗੂੜਾਂ ਦੇ ਹਕ ਵਿੱਚ ਚੋਣ ਪ੍ਰਚਾਰ ਜਾਰੀ ਹੈ ।